ਨਵੀਂ ਦਿੱਲੀ- ਜੇਕਰ ਤੁਸੀਂ ਪਹਿਲੀ ਵਾਰ ਘਰ ਖ਼ਰੀਦਣ ਵਾਲੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਬਜਟ 2021 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਫਾਇਤੀ ਘਰਾਂ ਦੇ ਸੰਭਾਵਤ ਖਰੀਦਦਾਰਾਂ ਲਈ ਕੁਝ ਰਾਹਤ ਦਿੱਤੀ ਹੈ। ਕਿਫਾਇਤੀ ਘਰਾਂ ਦੀ ਸ਼੍ਰੇਣੀ ਵਿਚ 45 ਲੱਖ ਰੁਪਏ ਤੱਕ ਦੇ ਘਰ ਆਉਂਦੇ ਹਨ।
ਕਿਫਾਇਤੀ ਸ਼੍ਰੇਣੀ ਤਹਿਤ ਘਰ ਖਰੀਦਣ ਲਈ ਲਏ ਗਏ ਕਰਜ਼ 'ਤੇ 1.5 ਲੱਖ ਰੁਪਏ ਤੱਕ ਦੇ ਵਿਆਜ 'ਤੇ ਇਨਕਮ ਟੈਕਸ ਵਿਚ ਕਟੌਤੀ ਦਾ ਫਾਇਦਾ ਮਿਲਦਾ ਹੈ।
ਸਰਕਾਰ ਨੇ ਬਜਟ ਵਿਚ ਇਹ ਰਾਹਤ ਲੈਣ ਦੀ ਵਿਵਸਥਾ ਇਕ ਸਾਲ ਲਈ ਅੱਗੇ ਵਧਾ ਦਿੱਤੀ ਹੈ। ਹੁਣ ਇਨਕਮ ਟੈਕਸ ਦੀ ਧਾਰਾ 80-ਈਈਏ ਤਹਿਤ 31 ਮਾਰਚ 2022 ਤੱਕ ਛੋਟ ਉਪਲਬਧ ਰਹੇਗੀ।
ਹਾਲਾਂਕਿ, ਇਸ ਵਿਚ ਇਕ ਪੇਚ ਹੈ, ਉਹ ਇਹ ਹੈ ਕਿ ਹੋਮ ਲੋਨ ਲੈਣ ਸਮੇਂ ਤੱਕ ਤੁਹਾਡੇ ਨਾਮ 'ਤੇ ਪਹਿਲਾਂ ਤੋਂ ਕੋਈ ਘਰ ਨਹੀਂ ਹੋਣਾ ਚਾਹੀਦਾ। ਇਕ ਗੱਲ ਇਹ ਵੀ ਹੈ ਕਿ ਇਹ ਛੋਟ ਹੋਮ ਲੋਨ ਦੇ ਵਿਆਜ 'ਤੇ 24ਬੀ ਤਹਿਤ ਮਿਲਦੀ 2 ਲੱਖ ਦੀ ਛੋਟ ਤੋਂ ਇਲਾਵਾ ਹੈ, ਯਾਨੀ ਕੁੱਲ ਮਿਲਾ ਤੁਸੀਂ ਆਪਣੇ ਘਰ ਦੇ ਕਰਜ਼ੇ 'ਤੇ ਅਦਾ ਕੀਤੇ 3.5 ਲੱਖ ਰੁਪਏ ਵਿਆਜ 'ਤੇ ਇਨਕਮ ਟੈਕਸ ਵਿਚ ਛੋਟ ਲੈ ਸਕਦੇ ਹੋ।
ਬੀਮਾ ਖੇਤਰ ’ਚ FDI ਹੱਦ ਹੋਵੇਗੀ 74 ਫ਼ੀਸਦੀ, LIC ਦਾ ਆਵੇਗਾ IPO
NEXT STORY