ਨਵੀਂ ਦਿੱਲੀ- ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਝੋਨੇ ਦੀ ਲੁਆਈ ਤੋਂ ਪਹਿਲਾਂ ਸਰਕਾਰ ਨੇ ਡੀ. ਏ. ਪੀ. ਖਾਦ 'ਤੇ ਸਬਸਿਡੀ 700 ਰੁਪਏ ਪ੍ਰਤੀ ਬੈਗ ਵਧਾ ਦਿੱਤੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ 14,775 ਕਰੋੜ ਰੁਪਏ ਦਾ ਬੋਝ ਪਵੇਗਾ। ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਸਬਸਿਡੀ ਵਧਾਉਣ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਕਿਸਾਨਾਂ ਨੂੰ ਪਹਿਲਾਂ ਵਾਲੀ ਕੀਮਤ 'ਤੇ ਖਾਦ ਉਪਲਬਧ ਹੋਵੇਗੀ।
ਯੂਰੀਆ ਤੋਂ ਬਾਅਦ ਡੀ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਖਾਦ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਪਿਛਲੇ ਮਹੀਨੇ ਕੇਂਦਰ ਨੇ ਡੀ. ਏ. ਪੀ. 'ਤੇ ਸਬਸਿਡੀ ਵਿਚ 140 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਸੀ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਲੈਕਟ੍ਰਿਕ ਸਕੂਟਰ 17,892 ਰੁ: ਤੱਕ ਹੋਏ ਸਸਤੇ, ਵੇਖੋ ਮੁੱਲ
ਰਸਾਇਣ ਤੇ ਖਾਦ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਮੰਤਰੀ ਮੰਡਲ ਨੇ ਕਿਸਾਨਾਂ ਦੇ ਫਾਇਦੇ ਲਈ ਡੀ. ਏ. ਪੀ.ਖਾਦ ਲਈ ਸਬਸਿਡੀ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੈਗ ਦੀ ਪੁਰਾਣੀ ਦਰ 'ਤੇ ਡੀ. ਏ. ਪੀ. ਖਾਦ ਮਿਲਦੀ ਰਹੇਗੀ। ਗੌਰਤਲਬ ਹੈ ਕਿ ਬੈਗ ਵਿਚ 50 ਕਿਲੋ ਖਾਦ ਹੁੰਦੀ ਹੈ। ਸਬਸਿਡੀ ਵਿਚ ਇਹ ਵਾਧਾ ਕਿਸਾਨਾਂ ਦੀ ਲਾਗਤ ਘਟਾਉਣ ਦੇ ਯਤਨਾਂ ਦਾ ਹਿੱਸਾ ਹੈ। ਵਿਸ਼ਵ ਪੱਧਰ 'ਤੇ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੇ ਮੁੱਲ 'ਤੇ ਖਾਦ ਮਿਲੇਗੀ।
ਇਹ ਵੀ ਪੜ੍ਹੋ- 10-15 ਦਿਨਾਂ 'ਚ ਸਸਤੇ ਹੋ ਜਾਣਗੇ ਖਾਣ ਵਾਲੇ ਤੇਲ, ਲੋਕਾਂ ਨੂੰ ਮਿਲੇਗੀ ਰਾਹਤ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਟਰੱਕਾਂ ਦਾ ਮਾਲਭਾੜਾ 14 ਫ਼ੀਸਦੀ ਤੱਕ ਵਧਿਆ, ਇਕਨੋਮੀ ਲਈ ਚੰਗਾ ਸੰਕੇਤ!
NEXT STORY