ਨਵੀਂ ਦਿੱਲੀ— ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਾਲੇ ਧੁੰਦ ਪੈਣਾ ਸ਼ੁਰੂ ਨਹੀਂ ਹੋਇਆ ਹੈ, ਪਰ ਰੇਲ ਯਾਤਰੀਆਂ ਨੂੰ ਇਸ ਨਾਲ ਹੋਣ ਵਾਲੀ ਪਰੇਸ਼ਾਨੀ ਲਈ ਫਿਰ ਤੋਂ ਤਿਆਰ ਹੋ ਜਾਣਾ ਚਾਹੀਦਾ ਹੈ। ਭਾਰਤੀ ਰੇਲਵੇ ਅਗਲੇ ਤਿੰਨ ਮਹੀਨੇ ਲਈ ਉਨ੍ਹਾਂ ਜੋਨ 'ਚ ਲਗਭਗ 20 ਫੀਸਦੀ ਟ੍ਰੇਨਾਂ ਨੂੰ ਰੱਦ ਕਰਨ ਜਾ ਰਿਹਾ ਹੈ, ਜਿੱਥੇ ਸਭ ਤੋਂ ਜ਼ਿਆਦਾ ਧੁੰਦ ਪੈਂਦੀ ਹੈ।
ਟ੍ਰੇਨਾਂ ਦੀ ਚਾਲ ਵੀ ਹੋਵੇਗੀ ਹੋਲੀ
ਅਗਲੇ 2 ਤੋਂ 3 ਮਹੀਨੇ ਯਾਨੀ ਕਿ ਸਰਦੀਆਂ 'ਚ ਜੇਕਰ ਤੁਸੀਂ ਟ੍ਰੇਨ 'ਚ ਸਫਰ ਕਰਨ ਜਾ ਰਹੇ ਹੋ ਤਾਂ ਟ੍ਰੇਨ ਦੀ ਚਾਲ ਬਹੁਤ ਹੀ ਹੋਲੀ ਰਹੇਗੀ। ਅਜਿਹੇ 'ਚ ਯਾਤਰੀਅ 'ਤੇ ਠੰਡ ਤੋਂ ਇਲਾਵਾ ਧੁੰਦ ਦੀ ਮਾਰ ਵੀ ਝੱਲਣੀ ਪਵੇਗੀ। ਹੋ ਸਕਦਾ ਹੈ ਕਿ ਤੁਹਾਡੀ ਟ੍ਰੇਨ ਘੰਟਾ ਲੇਟ ਚੱਲੇ ਜਾ ਫਿਰ ਰੱਦ ਹੀ ਹੋ ਜਾਵੇ। ਇਸ ਦੇ ਨਾਲ ਹੀ ਧੁੰਦ ਦਾ ਸਾਹਮਣਾ ਹੋਣ 'ਤੇ ਲੋਕੋ ਪਾਇਲਟ੍ਰਸ ਨੂੰ ਟ੍ਰੇਨ ਦੀ ਰਫਤਾਰ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਾਲੇ ਰੱਖਣ ਲਈ ਕਿਹਾ ਗਿਆ ਹੈ।
ਰੇਲਵੇ ਦੇ ਐਕਸ਼ਨ ਪਲਾਨ 'ਚ ਸਾਵਧਾਨੀਆਂ 'ਤੇ ਜੋਰ
ਸੂਤਰਾਂ ਦੇ ਮੁਤਾਬਕ ਰੇਲ ਮੰਤਰਾਲੇ ਨੇ ਧੁੰਦ ਨਾਲ ਨਿਪਟਣ ਲਈ ਐਕਸ਼ਨ ਪਲਾਨ ਤਾਂ ਤਿਆਰ ਕੀਤਾ ਹੈ ਪਰ ਇਸ ਪਲਾਨ 'ਚ ਕੋਈ ਉਪਾਅ ਨਹੀਂ, ਜਦਕਿ ਸਾਵਧਾਨੀਆਂ 'ਤੇ ਜ਼ੋਰ ਹੈ। ਧੁੰਦ ਨਾਲ ਨਿਪਟਣ ਲਈ ਇਹ ਕਦਮ ਚੁੱਕਣਾ ਰੇਲਵੇ ਦੀ ਮਜਬੂਤੀ ਹੈ, ਕਿਉਂਕਿ ਹੁਣ ਤੱਕ ਰੇਲਵੇ ਇਸ ਨਾਲ ਨਿਪਟਣਾ ਕੋਈ ਪੁਖਤਾ ਆਧੁਨਿਕ ਤਰੀਕਾ ਨਹੀਂ ਲੱਭ ਸਕੀ ਹੈ।
ਧੁੰਦ 'ਚ ਹੁੰਦੇ ਹਨ ਜ਼ਿਆਦਾ ਹਾਦਸੇ
ਇਸ ਸਾਲ ਸਰਦੀਆਂ ਦੇ ਦਿਨਾਂ 'ਚ ਧੁੰਦ ਦੇ ਕਾਰਨ ਉੱਤਰ ਭਾਰਤ 'ਚ ਸਭ ਤੋਂ ਜ਼ਿਆਦਾ ਰੇਲ ਦੁਰਘਟਨਾਵਾਂ ਹੁੰਦੀਆਂ ਹਨ। ਟ੍ਰੇਨ ਦਾ ਸਫਰ ਯਾਤਰੀਆਂ ਲਈ ਸੁਰੱਖਿਅਤ ਰਹੇ, ਇਸ ਗੱਲ 'ਤੇ ਰੇਲਵੇ ਦਾ ਫੋਕਸ ਰਹਿੰਦਾ ਹੈ। ਇਸ ਲਈ ਸਾਰੇ ਜੋਨ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਆਗਾਮੀ ਮਹੀਨਿਆਂ 'ਚ ਟ੍ਰੇਨ ਦੀ ਰਫਤਾਰ ਨੂੰ ਨਿਯੰਤਰਿਤ ਕਰ ਕੇ ਚਲਾਇਆ ਜਾਵੇ। ਰੇਲਵੇ ਨੇ ਟ੍ਰੇਨ ਪ੍ਰੋਟੈਕਸ਼ਨ ਵਾਰਨਿੰਗ ਸਿਸਟਮ ਅਤੇ ਐਨਟੀ ਕੋਲੀਜਨ ਡਿਵਾਇਸ ਦਾ ਟ੍ਰਾਇਲ ਕੀਤਾ ਹੈ ਪਰ ਖਾਸ ਸਫਲਤਾ ਨਹੀਂ ਮਿਲੀ। ਪਿਛਲੇ ਸਾਲ ਤੋਂ ਫਾਗ ਸੇਫ ਡਿਵਾਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਲਗਭਗ 7 ਹਜ਼ਾਰ ਫਾਗ ਡਿਵਾਇਸ ਲਗਾਏ ਜਾਣਗੇ। ਧੁੰਦ 'ਚ ਕੰਮ ਕਰਨ ਲਈ ਸਟਾਫ ਦੀ ਟ੍ਰੇਨਿੰਗ ਵੀ ਹੋ ਰਹੀ ਹੈ।
ਦੇਸ਼ 'ਚ ਅਕਤੂਬਰ ਮਹੀਨੇ ਰਿਹਾ 87.7 ਲੱਖ ਟਨ ਇਸਪਾਤ ਉਤਪਾਦਨ
NEXT STORY