ਕੋਲਕਾਤਾ (ਏਜੰਸੀ)- ਮਾਈਕ੍ਰੋਫਾਈਨੈਂਸ ਕੰਪਨੀਆਂ (ਐਮ.ਐਫ.ਆਈ.) ਨੂੰ ਇਨੀਂ ਦਿਨੀਂ ਨਕਦੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਕੁਝ ਫਰਮਾਂ ਨੂੰ ਨਵਾਂ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ। ਮਾਇਕ੍ਰੋਫਾਈਨੈਂਸ ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਮੋਟੇ ਅਨੁਮਾਨ ਮੁਤਾਬਕ 29 ਛੋਟੇ ਦਰਮਿਆਨੇ ਐਮ.ਐਫ.ਆਈ. ਨੂੰ ਅਗਲੀ ਤਿਮਾਹੀ ਵਿਚ ਘੱਟੋ-ਘੱਟ 5 ਅਰਬ ਰੁਪਏ ਦੀ ਲੋੜ ਹੋਵੇਗੀ। ਆਈ.ਐਲ.ਐਂਡ.ਐਫ.ਐਸ. ਦੇ ਡਿਫਾਲਟ ਕਰਨ ਤੋਂ ਬਾਅਦ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨ.ਬੀ.ਐਫ.ਸੀ.) ਨੂੰ ਨਕਦੀ ਸੰਕਟ ਨਾਲ ਜੂਝਣਾ ਪੈ ਰਿਹਾ ਹੈ ਅਤੇ ਪਿਛਲੇ 15 ਦਿਨਾਂ ਵਿਚ ਸਥਿਤੀ ਹੋਰ ਵਿਗੜਦੀ ਜਾ ਰਹੀ ਹੈ। ਛੋਟੀਆਂ ਮਾਈਕ੍ਰੋਫਾਈਨੈਂਸ ਕੰਪਨੀਆਂ ਆਮਤੌਰ 'ਤੇ ਆਪਣੀ 95 ਫੀਸਦੀ ਤੋਂ ਜ਼ਿਆਦਾ ਉਧਾਰੀ ਐਨ.ਬੀ.ਐਫ.ਸੀ. ਤੋਂ ਜੁਟਾਉਂਦੀ ਹੈ, ਉਥੇ ਹੀ ਦਰਮਿਆਨੀਆਂ ਕੰਪਨੀਆਂ ਆਪਣੇ 75 ਫੀਸਦੀ ਕਰਜ਼ੇ ਦੀਆਂ ਲੋੜਾਂ ਲਈ ਐਨ.ਬੀ.ਐਫ.ਸੀ. 'ਤੇ ਨਿਰਭਰ ਹਨ।
ਮਾਈਕ੍ਰੋਫਾਈਨੈਂਸ ਕੰਪਨੀਆਂ ਦਾ ਸੰਗਠਨ ਐਮਫਿਨ ਨੇ ਮੌਜੂਦਾ ਨਕਦੀ ਸੰਕਟ 'ਤੇ ਚਰਚਾ ਲਈ 1 ਨਵੰਬਰ ਨੂੰ ਸਾਰੇ ਕਰਜ਼ਦਾਤਾਵਾਂ, ਰੇਟਿੰਗ ਏਜੰਸੀਆਂ, ਐਨ.ਬੀ.ਐਫ.ਸੀ., ਨਿੱਜੀ ਬੈਂਕਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਨਾਲ ਮੀਟਿੰਗ ਬੁਲਾਈ ਹੈ। ਤਕਰੀਬਨ 21 ਕਰਜ਼ਦਾਤਾਵਾਂ ਦੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਐਮਫਿਨ ਦੇ ਇਕ ਸੀਨੀਅਰ ਉੱਚ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਹਮਣੇ ਵੀ ਉਠਾਉਣਗੇ। ਸ਼ਿਖਰ ਮਾਈਕ੍ਰੋਫਾਈਨੈਂਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਤਵੀਰ ਚਕਰਪਾਣੀ ਨੇ ਕਿਹਾ ਕਿ ਕਾਰੋਬਾਰ ਵਿਚ ਵਾਧਾ ਨਹੀਂ ਹੋ ਰਿਹਾ ਹੈ ਅਤੇ ਅਸੀਂ ਕਿਸੇ ਤਰ੍ਹਾਂ ਮੌਜੂਦਾ ਫੰਡ ਨਾਲ ਹੀ ਕੰਮ ਚਲਾ ਰਹੇ ਹਾਂ। ਨਵਾਂ ਫੰਡ ਨਹੀਂ ਮਿਲ ਰਿਹਾ ਹੈ। ਛੋਟੀ ਐਮ.ਐਫ.ਆਈ. ਦੇ ਨਾਲ ਸਮੱਸਿਆ ਹੋਰ ਗੰਭੀਰ ਹੈ।
ਅਗੋਰਾ ਮਾਈਕ੍ਰੋਫਾਈਨੈਂਸ ਦੇ ਸੀ.ਈ.ਓ. ਮੀਨਲ ਪਟੋਲੇ ਨੇ ਕਿਹਾ ਕਿ ਤਾਜ਼ਾ ਕਰਜ਼ਾ ਜਾਰੀ ਹੋਣ ਵਿਚ ਮੱਧਮ ਗਤੀ ਸਾਡੇ ਲਈ ਲਾਜੀਕਲ ਹੈ। ਐਣ.ਐਫ.ਆਈ. ਖੇਤਰ ਵਿਚ ਜੋਖਮ ਐਸੇਟ (ਜਾਇਦਾਦ) ਫਰਕ ਦੀ ਸਮੱਸਿਆ ਨਹੀਂ ਹੈ। ਦਰਅਸਲ ਕਰਜ਼ ਨਹੀਂ ਮਿਲਣ ਨਾਲ ਜ਼ਿਆਦਾ ਸਮੱਸਿਆ ਹੋ ਰਹੀ ਹੈ। ਆਰ.ਬੀ.ਆਈ. ਨੇ ਹਾਲ ਹੀ ਵਿਚ ਬੈਂਕਾਂ ਨੂੰ ਆਪਣੀ ਕੁਲ ਉਧਾਰੀ ਦਾ 15 ਫੀਸਦੀ ਤੱਕ ਅਜਿਹੀ ਐਨ.ਬੀ.ਐਫ.ਸੀ. ਨੂੰ ਦੇਣ ਦੀ ਇਜਾਜ਼ਤ ਦਿੱਤੀ ਹੈ, ਜੋ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨੂੰ ਕਰਜ਼ ਨਹੀਂ ਦਿੰਦੀ ਹੈ। ਪਹਿਲਾਂ ਇਹ ਹੱਦ 10 ਫੀਸਦੀ ਸੀ। ਹਾਲਾਂਕਿ ਇਸ ਕਦਮ ਨਾਲ ਮਾਈਕ੍ਰੋਫਾਈਨੈਂਸ ਕੰਪਨੀਆਂ ਨੂੰ ਜ਼ਿਆਦਾ ਫਾਇਦਾ ਨਹੀਂ ਹੋਵੇਗਾ।
ਵੱਡੀ ਮਾਈਕ੍ਰੋਫਾਈਨੈਂਸ ਕੰਪਨੀਆਂ ਵੀ ਨਕਦੀ ਦੀ ਕਿੱਲਤ ਕਾਰਨ ਨਵੇਂ ਕਰਜ਼ੇ ਦੀ ਵੰਡ ਘਟਾ ਰਹੀ ਹੈ। ਕੋਲਕਾਤਾ ਵਿਜੇ ਫਾਈਨੈਂਸ਼ੀਅਲ ਸਰਵੀਸਿਜ਼ ਦੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਮੈਤੀ ਨੇ ਕਿਹਾ ਕਿ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਤੋਂ ਫੰਡ ਦਾ ਪ੍ਰਵਾਹ ਸੀਮਤ ਹੋ ਗਿਆ ਹੈ। ਅਜਿਹੇ ਵਿਚ ਅਸੀਂ ਆਪਣੇ ਕਰਜ਼ੇ ਦੀ ਵੰਡ ਨੂੰ ਤਕਰੀਬਨ 50 ਫੀਸਦੀ ਤੱਕ ਘੱਟ ਕਰ ਦਿੱਤਾ ਹੈ। ਪਿਛਲੇ ਇਕ ਮਹੀਨੇ ਵਿਚ ਮਾਈਕ੍ਰੋਫਾਈਨੈਂਸ ਫਰਮਾਂ ਦੀ ਫੰਡ ਦੀ ਲਾਗਤ 25 ਤੋਂ 50 ਆਧਾਰ ਅੰਕ ਵੱਧ ਗਈ ਹੈ। ਤਿਓਹਾਰਾਂ ਦੌਰਾਨ ਪੂੰਜੀ ਦੀ ਕਿੱਲਤ ਨਾਲ ਇਸ ਸਾਲ ਮਾਈਕ੍ਰੋਫਾਈਨੈਂਸ ਕੰਪਨੀਆਂ ਦੇ ਕੁਲ ਵਾਧੇ 'ਤੇ ਅਸਰ ਪੈਣ ਦੀ ਅਸ਼ੰਕਾ ਹੈ।
ਪੰਜਾਬੀਆਂ ਦੀ ਬਾਸਮਤੀ ਹੋਈ ਪੈਸਟੀਸਾਈਡ ਮੁਕਤ, ਵਿਦੇਸ਼ਾਂ ਤੋਂ ਕਿਸਾਨਾਂ ਨੂੰ ਮਿਲ ਰਹੀ ਸ਼ਾਬਾਸ਼
NEXT STORY