ਜਲੰਧਰ (ਖੁਰਾਣਾ)–ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਵਿਚ 500 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਐੱਲ. ਐਂਡ ਟੀ. ਕੰਪਨੀ ਦੇ ਸਰਫੇਸ ਵਾਟਰ ਪ੍ਰਾਜੈਕਟ ਨੇ ਸ਼ਹਿਰ ਵਾਸੀਆਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਤਲੁਜ ਦਰਿਆ ਦੇ ਪਾਣੀ ਨੂੰ ਪਾਈਪਾਂ ਰਾਹੀਂ ਸ਼ਹਿਰ ਤਕ ਲਿਆ ਕੇ ਪੀਣਯੋਗ ਬਣਾਉਣ ਦੇ ਇਸ ਖਾਹਿਸ਼ੀ ਪ੍ਰਾਜੈਕਟ ਤਹਿਤ ਇਨ੍ਹੀਂ ਦਿਨੀਂ ਸ਼ਹਿਰ ਦੀਆਂ ਕਈ ਮੇਨ ਸੜਕਾਂ ਦੀ ਪੁਟਾਈ ਦਾ ਕੰਮ ਜ਼ੋਰਾਂ ’ਤੇ ਹੈ। ਇਸ ਪ੍ਰਾਜੈਕਟ ਕਾਰਨ ਪੂਰੇ ਸ਼ਹਿਰ ਵਿਚ ਧੂੜ ਦਾ ਗੁਬਾਰ ਛਾਇਆ ਹੋਇਆ ਹੈ, ਜਿਸ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸਥਾਨਕ ਵਾਸੀਆਂ ਦਾ ਦੋਸ਼ ਹੈ ਕਿ ਨਾ ਤਾਂ ਕੰਪਨੀ ਅਤੇ ਨਾ ਹੀ ਨਗਰ ਨਿਗਮ ਜਾਂ ਪ੍ਰਸ਼ਾਸਨ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਚੁੱਕ ਰਿਹਾ ਹੈ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਦੇ ਵਿਰੋਧ 'ਚ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਰਹੇ ਬੰਦ
ਮੰਨਿਆ ਜਾ ਰਿਹਾ ਹੈ ਕਿ ਹਾਲੇ 40 ਕਿਲੋਮੀਟਰ ਸੜਕਾਂ ਦੀ ਪੁਟਾਈ ਬਾਕੀ ਹੈ ਅਤੇ ਇਸ ਪ੍ਰਕਿਰਿਆ ਵਿਚ ਨਿਕਲੀ ਮਿੱਟੀ ਨੇ ਸ਼ਹਿਰ ਨੂੰ ਧੂੜ ਦੇ ਢੇਰ ਵਿਚ ਤਬਦੀਲ ਕਰ ਦਿੱਤਾ ਹੈ। ਸੜਕਾਂ ’ਤੇ ਖਿੱਲਰੀ ਮਿੱਟੀ ਵਾਹਨਾਂ ਦੇ ਲੰਘਣ ਨਾਲ ਹਵਾ ਵਿਚ ਉੱਡ ਰਹੀ ਹੈ, ਜੋ ਲੋਕਾਂ ਦੀਆਂ ਅੱਖਾਂ, ਸਿਰ ਅਤੇ ਫੇਫੜਿਆਂ ਵਿਚ ਜਾ ਰਹੀ ਹੈ, ਇਸ ਨਾਲ ਨਾ ਸਿਰਫ਼ ਲੋਕ ਬੀਮਾਰ ਹੋ ਰਹੇ ਹਨ, ਸਗੋਂ ਵਿਜ਼ੀਬਿਲਿਟੀ ਘੱਟ ਹੋਣ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਇਸ ਸਥਿਤੀ ਨਾਲ ਬੱਚੇ ਅਤੇ ਬਜ਼ੁਰਗ ਖ਼ਾਸ ਤੌਰ ’ਤੇ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼
ਸੁਰੱਖਿਆ ਅਤੇ ਸਵੱਛਤਾ ਲਈ ਕਿਉਂ ਨਹੀਂ ਲਗਾਏ ਜਾ ਰਹੇ ਬੈਰੀਅਰ
ਐੱਲ. ਐਂਡ ਟੀ. ਵਰਗੀ ਵੱਕਾਰੀ ਕੰਪਨੀ ਹੋਣ ਦੇ ਬਾਵਜੂਦ ਪੁਟਾਈ ਵਾਲੀ ਸਾਈਟ ’ਤੇ ਕੋਈ ਬੈਰੀਅਰ ਨਹੀਂ ਲਗਾਏ ਗਏ। ਉਸਾਰੀ ਸਥਾਨਾਂ ’ਤੇ ਬੈਰੀਅਰ ਲਗਾਉਣਾ ਨਾ ਸਿਰਫ ਸੁਰੱਖਿਆ ਲਈ ਜ਼ਰੂਰੀ ਹੈ, ਸਗੋਂ ਇਹ ਮਿੱਟੀ ਨੂੰ ਖਿੱਲਰਨ ਅਤੇ ਧੂੜ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੈਰੀਅਰ ਲਗਾਉਣ ਨਾਲ ਨਾ ਸਿਰਫ ਸਾਈਟ ਦੀ ਗੰਦਗੀ ਲੁਕਦੀ ਹੈ, ਸਗੋਂ ਆਸ-ਪਾਸ ਦੇ ਇਲਾਕਿਆਂ ਵਿਚ ਧੂੜ ਦਾ ਫੈਲਾਅ ਵੀ ਘੱਟ ਹੁੰਦਾ ਹੈ। ਸ਼ਹਿਰ ਵਿਚ ਚਰਚਾ ਹੈ ਕਿ ਇੰਨੇ ਵੱਡੇ ਪ੍ਰਾਜੈਕਟ ਵਿਚ ਇੰਨੀ ਬੁਨਿਆਦੀ ਗੱਲ ਦੀ ਅਣਦੇਖੀ ਕੀਤੀ ਜਾ ਰਹੀ ਹੈ। ਵਿਦੇਸ਼ਾਂ ਵਿਚ ਸੜਕ ਨਿਰਮਾਣ ਜਾਂ ਪੁਟਾਈ ਆਦਿ ਦੇ ਕੰਮ ਦੌਰਾਨ ਬੈਰੀਅਰ, ਪਾਣੀ ਦਾ ਛਿੜਕਾਅ ਅਤੇ ਹੋਰ ਉਪਾਅ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਜਲੰਧਰ ਵਿਚ ਅਜਿਹਾ ਕੁਝ ਨਹੀਂ ਹੋ ਰਿਹਾ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕੰਪਨੀ ਹੋਰ ਸ਼ਹਿਰਾਂ ਵਿਚ ਬੈਰੀਅਰ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦੀ ਹੈ ਪਰ ਜਲੰਧਰ ਵਿਚ ਲਾਗਤ ਬਚਾਉਣ ਲਈ ਇਸ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸ਼ਾਇਦ ਐੱਲ. ਐਂਡ ਟੀ. ਨੂੰ ਪਤਾ ਹੈ ਕਿ ਜਲੰਧਰ ਵਿਚ ਕੋਈ ਸਖ਼ਤੀ ਨਹੀਂ ਹੋਵੇਗੀ, ਇਸ ਲਈ ਉਹ ਫਾਲਤੂ ਖਰਚ ਨਹੀਂ ਕਰ ਰਹੀ।

ਇਹ ਵੀ ਪੜ੍ਹੋ: Punjab: 5 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਫ਼ੌਜੀ ਨਾਲ ਹੋਇਆ ਸੀ ਵਿਆਹ
ਕੀ ਕਿਸੇ ਸਰਕਾਰੀ ਵਿਭਾਗ ਦੇ ਅਫਸਰ ਕੋਲ ਨਹੀਂ ਹੈ ਅਜਿਹਾ ਵਿਜ਼ਨ
ਇਸ ਮਾਮਲੇ ਵਿਚ ਜਲੰਧਰ ਨਗਰ ਨਿਗਮ ਅਤੇ ਟ੍ਰੈਫਿਕ ਪੁਲਸ ਦੀ ਗੈਰ-ਸਰਗਰਮੀ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਸ਼ਹਿਰ ਦੇ ਜ਼ਿਆਦਾਤਰ ਚੌਕਾਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਆਮ ਹੋ ਗਈ ਹੈ ਪਰ ਟ੍ਰੈਫਿਕ ਪੁਲਸ ਇਸ ਨੂੰ ਕਾਬੂ ਕਰਨ ਲਈ ਕੋਈ ਪ੍ਰਭਾਵੀ ਕਦਮ ਨਹੀਂ ਚੁੱਕ ਰਹੀ। ਪੁਟਾਈ ਕਾਰਨ ਕਈ ਸੜਕਾਂ ਘੱਟ ਚੌੜੀਆਂ ਹੋ ਗਈਆਂ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਵਿਚ ਦਿੱਕਤ ਹੋ ਰਹੀ ਹੈ। ਨਗਰ ਨਿਗਮ ’ਤੇ ਵੀ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਵਿਚ ਹੁਣ ਤਕ 900 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋ ਚੁੱਕਾ ਹੈ ਪਰ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਉਸੇ ਤਰ੍ਹਾਂ ਹੀ ਹਨ। ਟ੍ਰੈਫਿਕ ਲਾਈਟਾਂ ਸਿੰਕ੍ਰੋਨਾਈਜ਼ ਨਹੀਂ ਹਨ, ਜ਼ਿਆਦਾਤਰ ਲਾਈਟਾਂ ਖ਼ਰਾਬ ਰਹਿੰਦੀਆਂ ਹਨ, ਸੜਕਾਂ ਦੀ ਹਾਲਤ ਖਰਾਬ ਹੈ ਅਤੇ ਹੁਣ ਧੂੜ ਨਾਲ ਹੋ ਰਹੇ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਮਗਰੋਂ ਹਾਈ ਅਲਰਟ 'ਤੇ ਪੰਜਾਬ, DGP ਗੌਰਵ ਯਾਦਵ ਨੇ ਉੱਚ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਨੇ ਵੀ ਨਹੀਂ ਚੁੱਕੀ ਆਵਾਜ਼
ਲੋਕਾਂ ਦਾ ਗੁੱਸਾ ਸਿਰਫ ਪ੍ਰਸ਼ਾਸਨ ਤਕ ਸੀਮਤ ਨਹੀਂ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਥਾਨਕ ਨੇਤਾਵਾਂ ’ਤੇ ਵੀ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲੱਗ ਰਿਹਾ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਨੇਤਾ ਅਤੇ ਅਧਿਕਾਰੀ ਵਿਦੇਸ਼ ਦੌਰੇ ਕਰਦੇ ਰਹਿੰਦੇ ਹਨ, ਉਥੇ ਉਹ ਸਾਫ਼-ਸੁਥਰੇ ਨਿਰਮਾਣ ਕੰਮ ਦੇਖਦੇ ਹਨ ਪਰ ਆਪਣੇ ਸ਼ਹਿਰ ਵਿਚ ਉਹੀ ਮਾਪਦੰਡ ਲਾਗੂ ਕਰਨ ਵਿਚ ਕੋਈ ਰੁਚੀ ਨਹੀਂ ਵਿਖਾਉਂਦੇ। ਲੋਕਾਂ ਦੀ ਮੰਗ ਹੈ ਕਿ ਜ਼ਿੰਮੇਵਾਰ ਅਧਿਕਾਰੀ ਅਤੇ ਕੰਪਨੀ ਤਤਕਾਲ ਕਦਮ ਚੁੱਕੇ ਤਾਂ ਜੋ ਜਲੰਧਰ ਦੇ ਲੋਕ ਸਵੱਛ ਅਤੇ ਸੁਰੱਖਅਤ ਵਾਤਾਵਰਣ ਵਿਚ ਸਾਹ ਲੈ ਸਕਣ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲੇ ਦੇ ਵਿਰੋਧ 'ਚ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਰਹੇ ਬੰਦ
NEXT STORY