ਨਵੀਂ ਦਿੱਲੀ—ਸਰਕਾਰ ਨੇ ਕੇਂਦਰ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਪੀਸੀ ਮੋਦੀ ਦਾ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਹੈ | ਇਕ ਸਰਕਾਰੀ ਆਦੇਸ਼ 'ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ | ਆਦੇਸ਼ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਨਿਯੁਕਤ ਕਮੇਟੀ (ਏ.ਸੀ.ਸੀ) ਨੇ ਇਕ ਸਾਲ ਦੇ ਪੀ.ਸੀ. ਮੋਦੀ ਦੀ ਦੁਬਾਰਾ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ | ਮੋਦੀ 31 ਅਗਸਤ ਨੂੰ ਰਿਟਾਇਰ ਹੋ ਰਹੇ ਹਨ |
ਭਾਰਤੀ ਰਾਜਸਵ ਸੇਵਾ (ਆਮਦਨ ਕੈਡਰ) ਦੇ 1982 ਬੈਚ ਦੇ ਅਧਿਕਾਰੀ ਪੀ.ਸੀ. ਮੋਦੀ ਨੂੰ ਫਰਵਰੀ 'ਚ ਸੀ.ਬੀ.ਡੀ.ਟੀ. ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਸੀ | ਕਮੇਟੀ ਨੇ ਇਕ ਹੋਰ ਆਦੇਸ਼ 'ਚ 1983 ਬੈਚ ਦੇ ਆਈ.ਆਰ.ਐੱਸ.ਅਧਿਕਾਰੀ ਪ੍ਰਭਾਸ਼ ਸ਼ੰਕਰ ਨੂੰ ਸੀ.ਬੀ.ਡੀ.ਟੀ. ਦਾ ਨਵਾਂ ਮੈਂਬਰ ਨਿਯੁਕਤ ਕੀਤਾ ਹੈ |
ਬੋਰਡ 'ਚ ਹੁਣ ਵੀ ਦੋ ਅਹੁਦੇ ਖਾਲੀ ਹਨ | ਬੋਰਡ ਦੇ ਹੋਰ ਮੈਂਬਰ ਪੀ.ਕੇ ਦਾਸ, ਅਖਿਲੇਸ਼ ਰੰਜਨ ਅਤੇ ਨੀਨਾ ਕੁਮਾਰ ਹਨ | ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਇਕ ਚੇਅਰਮੈਨ ਅਤੇ ਅਧਿਕਤਮ ਛੇ ਮੈਂਬਰ ਹੋ ਸਕਦੇ ਹਨ | ਸੀ.ਬੀ.ਡੀ.ਟੀ. ਆਮਦਨ ਟੈਕਸ ਵਿਭਾਗ ਦੇ ਲਈ ਨੀਤੀਆਂ ਬਣਾਉਣ ਦਾ ਕੰਮ ਕਰਦਾ ਹੈ |
ਦੁਨੀਆ ਭਰ ’ਚ ਭਾਰੀ ਮੰਦੀ ਦੀ ਆਹਟ, ਬਜ਼ਾਰ ’ਚੋਂ ਪੈਸਾ ਕੱਢ ਰਹੇ ਅਮਰੀਕੀ ਦਿੱਗਜ
NEXT STORY