ਨਵੀਂ ਦਿੱਲੀ—ਸੀ.ਬੀ.ਆਈ. ਨੇ ਯੂਕੋ ਬੈਂਕ ਦੇ ਸਾਬਕਾ ਸੀ.ਐੱਮ.ਡੀ. ਅਰੂਣ ਕੌਲ, ਇਰਾ ਇੰਜ਼ੀਨਿਅਰ ਇੰਫਰਾ ਇੰਡੀਆ ਲਿਮਟਿਡ ਦੇ ਸੀ.ਐੱਮ.ਡੀ. ਹੇਮ ਸਿੰਘ ਭਰਾਨਾ, ਪੰਕਜ ਜੈਨ ਅਤੇ ਵੰਦਨਾ ਸ਼ਾਰਦਾ, ਚਾਰਟਡ ਅਕਾਉਂਟ ਖਿਲਾਫ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। 2010 ਤੋਂ 2015 ਦੌਰਾਨ ਕੌਲ ਯੂਕੋ ਬੈਂਕ ਦੇ ਸੀ.ਐੱਮ.ਡੀ. ਅਹੁਦੇ 'ਤੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕਾਰਜਕਾਲ ਨੂੰ ਅੱਗੇ ਨਹੀਂ ਵਧਾਇਆ ਗਿਆ।
621 ਕਰੋੜ ਦੇ ਧੋਖਾਧੜੀ ਦਾ ਮਾਮਲਾ
ਇਸ ਤੋਂ ਇਲਾਵਾ ਬੈਂਕ ਨੇ ਪਵਨ ਬੰਸਲ ਖਿਲਾਫ ਵੀ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਸਾਰਿਆਂ 'ਤੇ ਬੈਂਕ ਨਾਲ 621 ਕਰੋੜ ਰੁਪਏ ਦੇ ਕਥਿਤ ਰੂਪ ਨਾਲ ਧੋਖਾਧੜੀ ਕਰਨ ਲਈ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਦੇ ਸਪੋਕਪਰਸਨ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਬੈਂਕ ਦੀ ਅਪੀਲ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਫਰਾਡ ਮਾਮਲੇ 'ਚ ਕੌਲ ਸਮੇਤ ਹੋਰ ਲੋਕਾਂ 'ਤੇ ਸਾਜਿਸ਼ ਦਾ ਦੋਸ਼ ਹੈ। ਸੀ.ਬੀ.ਆਈ. ਨੇ ਅੱਜ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ 10 ਸਥਾਨਾਂ 'ਤੇ ਛਾਪੇਮਾਰੀ ਵੀ ਕੀਤੀ ਹੈ। ਜਿਨ੍ਹਾਂ 10 ਸਥਾਨਾਂ 'ਤੇ ਛਾਪੇਮਾਰੀ ਹੋਈ ਹੈ ਉਨ੍ਹਾਂ 'ਚੋਂ 8 ਦਿੱਲੀ 'ਚ ਜਦਕਿ 2 ਮੁੰਬਈ 'ਚ ਹੈ।
ਕੈਨਨ ਇੰਡੀਆ ਨੂੰ 3,500 ਕਰੋੜ ਸਲਾਨਾ ਵਿਕਰੀ ਦੀ ਉਮੀਦ
NEXT STORY