ਬਿਜ਼ਨੈੱਸ ਡੈਸਕ : ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਸਿਸਟਮ (MCX) 'ਤੇ 5 ਅਪ੍ਰੈਲ, 2024 ਨੂੰ ਡਿਲੀਵਰੀ ਵਾਲਾ ਸੋਨਾ ਸੋਮਵਾਰ ਸਵੇਰੇ 0.16 ਫ਼ੀਸਦੀ ਜਾਂ 102 ਰੁਪਏ ਦੀ ਗਿਰਾਵਟ ਨਾਲ 63,461 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਜੇਕਰ ਅਸੀਂ ਚਾਂਦੀ ਦੀ ਫਿਊਚਰ ਕੀਮਤ ਦੀ ਗੱਲ ਕਰੀਏ ਤਾਂ ਇਹ 72,038 ਰੁਪਏ 'ਤੇ ਕਾਰੋਬਾਰ ਕਰਦੀ ਵਿਖਾਈ ਦਿੱਤੀ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਚਾਂਦੀ ਦੀ ਕੀਮਤ
MCX 'ਤੇ 3 ਮਈ, 2024 ਨੂੰ ਡਿਲੀਵਰੀ ਲਈ ਚਾਂਦੀ ਸੋਮਵਾਰ ਸਵੇਰੇ 0.33 ਫ਼ੀਸਦੀ ਜਾਂ 240 ਰੁਪਏ ਦੀ ਗਿਰਾਵਟ ਨਾਲ 72,038 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ। ਖ਼ਬਰ ਲਿਖੇ ਜਾਣ ਤੱਕ ਇਹ 71,963 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਸੋਨੇ ਦੀਆਂ ਗਲੋਬਲ ਕੀਮਤਾਂ ਵਿਚ ਗਿਰਾਵਟ
ਸੋਮਵਾਰ ਸਵੇਰੇ ਗਲੋਬਲ ਸੋਨੇ ਦੀਆਂ ਕੀਮਤਾਂ ਗਿਰਾਵਟ ਦੇ ਨਾਲ ਕਾਰੋਬਾਰ ਕਰਦੀਆਂ ਵਿਖਾਈ ਦਿੱਤੀਆਂ। ਕਾਮੈਕਸ 'ਤੇ ਸੋਨਾ 0.30 ਫ਼ੀਸਦੀ ਜਾਂ 6.30 ਡਾਲਰ ਦੀ ਗਿਰਾਵਟ ਨਾਲ 2089.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਸੋਨਾ ਹਾਜ਼ਿਰ 0.10 ਫ਼ੀਸਦੀ ਜਾਂ 2.01 ਡਾਲਰ ਦੀ ਗਿਰਾਵਟ ਨਾਲ 2080.91 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਚਾਂਦੀ ਦੀ ਗਲੋਬਲ ਕੀਮਤ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਕਾਮੈਕਸ 'ਤੇ ਚਾਂਦੀ ਦੀ ਕੀਮਤ 0.45 ਫ਼ੀਸਦੀ ਜਾਂ 0.10 ਡਾਲਰ ਦੀ ਗਿਰਾਵਟ ਨਾਲ 23.26 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਚਾਂਦੀ ਹਾਜ਼ਿਰ 0.32 ਫ਼ੀਸਦੀ ਜਾਂ 0.07 ਡਾਲਰ ਦੀ ਗਿਰਾਵਟ ਨਾਲ 23.05 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
NEXT STORY