ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਚੀਨੀ ਲੋਨ ਐਪ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪੇਮੈਂਟ ਐਪ ਰੇਜ਼ਰਪੇ, ਚੀਨੀ ਨਾਗਰਿਕਾਂ ਦੁਆਰਾ ਨਿਯੰਤਰਿਤ ਤਿੰਨ ਫਿਨਟੇਕ ਫਰਮਾਂ, ਤਿੰਨ ਐਨਬੀਐਫਸੀ ਅਤੇ ਹੋਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਦੋਸ਼ ਹੈ ਕਿ ਚੀਨੀ ਲੋਨ ਐਪ ਨੇ ਕਈ ਲੋਕਾਂ ਨਾਲ ਧੋਖਾ ਕੀਤਾ ਹੈ। ਸੰਘੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੈਂਗਲੁਰੂ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਨੇ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾ ਨੋਟਿਸ ਲਿਆ ਹੈ। ਚਾਰਜਸ਼ੀਟ ਵਿੱਚ ਕੁੱਲ ਸੱਤ ਸੰਸਥਾਵਾਂ ਅਤੇ ਪੰਜ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਿਛਲੇ ਸਾਲ 400 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਮਿਲਣ ਵਾਲਾ ਨਿੰਬੂ ਇਸ ਸਾਲ ਵੀ ਮਿਲੇਗਾ ਮਹਿੰਗਾ
ਦੋਸ਼ੀ ਇਕਾਈਆਂ ਨੇ ਤਿੰਨ ਫਿਨਟੈਕ ਕੰਪਨੀਆਂ ਮੈਡ ਐਲੀਫੈਂਟ ਨੈੱਟਵਰਕ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ, ਬੈਰੋਨੀਕਸ ਟਕਨਾਲੋਜੀ ਪ੍ਰਾਈਵੇਟ ਲਿਮਟਿਡ ਅਤੇ ਕਲਾਊਡ ਐਟਲਸ ਫਿਊਚਰ ਟਕਨਾਲੋਜੀ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ, ਜਿਨ੍ਹਾਂ ਨੂੰ ਚੀਨੀ ਨਾਗਰਿਕਾਂ ਵਲੋਂ ਕੰਟਰੋਲ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨਾਲ ਰਜਿਸਟਰਡ ਤਿੰਨ ਗੈਰ-ਬੈਂਕਿੰਗ ਵਿੱਤੀ ਕੰਪਨੀਆਂ(NBFC) 'ਚ ਐਕਸ-10 ਫਾਇਨਾਂਸ਼ਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਟ੍ਰੇਕ ਫਿਨ- ਐਡ ਪ੍ਰਾਈਵੇਟ ਲਿਮਟਿਡ ਅਤੇ ਜਮਨਾਦਾਸ ਮੋਰਾਰਜੀ ਫਾਇਨਾਂਸ ਪ੍ਰਾਈਵੇਟ ਲਿਮਟਿਡ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਏਜੰਸੀ ਨੇ ਕਿਹਾ ਹੈ ਕਿ ਭੁਗਤਾਨ ਗੇਟਵੇ ਰੇਜਰਪੇ ਸਾਫ਼ਵੇਅਰ ਲਿਮਟਿਡ ਨੂੰ ਵੀ ਦੋਸ਼ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ। ਬੈਂਗਲੁਰੂ ਪੁਲਸ ਦੀ ਸੀਆਈਡੀ ਵਲੋਂ ਦਰਜ ਐੱਫਆਈਆਰ ਦੇ ਆਧਾਰ 'ਤੇ ਈ.ਡੀ. ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ ਸਖ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੂਸ ਤੋਂ ਪਾਕਿਸਤਾਨ ਆਈ 40 ਹਜ਼ਾਰ ਟਨ ਕਣਕ ਚੋਰੀ, 67 ਸੀਨੀਅਰ ਅਧਿਕਾਰੀ ਹੋਏ ਮੁਅੱਤਲ
NEXT STORY