ਨਵੀਂ ਦਿੱਲੀ (ਭਾਸ਼ਾ) – ਕੋਲ ਇੰਡੀਆ ਦੇ ਚੇਅਮੈਨ ਪ੍ਰਮੋਦ ਅੱਗਰਵਾਲ ਨੇ ਕਿਹਾ ਕਿ ਜਨਤਕ ਖੇਤਰ ਦੀ ਕੰਪਨੀ ਆਉਣ ਵਾਲੇ ਮਹੀਨਿਆਂ ’ਚ ਬਿਜਲੀ ਖੇਤਰ ਨੂੰ ਆਪਣੇ ਹਿੱਸੇ ਦੀ ਕੋਲਾ ਸਪਲਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਜਲੀ ਉਤਪਾਦਕ ਕੰਪਨੀਆਂ ਲਈ ਕੋਲੇ ਦਾ ਭੰਡਾਰ ਸਮੇਂ ਸਿਰ ਬਣਾਉਣਾ ਅਹਿਮ ਹੋਵੇਗਾ। ਦੇਸ਼ ਦੇ ਕਈ ਹਿੱਸਿਆਂ ’ਚ ਮਾਨਸੂਨ ਆਉਣ ਦੇ ਨਾਲ ਅੱਗਰਵਾਲ ਨੇ ਇਹ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਗਰਮੀ ਵਧਣ ਦੇ ਨਾਲ ਵੱਖ-ਵੱਖ ਤਾਪ ਬਿਜਲੀ ਘਰਾਂ ’ਚ ਕੋਲੇ ਦੀ ਕਮੀ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ।
ਅੱਗਰਵਾਲ ਨੇ ਕਿਹਾ ਕਿ ਕੋਲੇ ਦੀ ਉਪਲਬਧਤਾ ਦੇ ਸਮੇਂ ਬਿਜਲੀ ਘਰਾਂ ਦੇ ਪਲਾਂਟਾਂ ’ਚ ਈਂਧਨ ਭੰਡਾਰ ਤਿਆਰ ਕਰਨਾ ਅਹਿਮ ਹੋਵੇਗਾ। ਅਸੀਂ ਆਉਣ ਵਾਲੇ ਮਹੀਨਿਆਂ ’ਚ ਬਿਜਲੀ ਖੇਤਰ ਨੂੰ ਆਪਣੇ ਹਿੱਸੇ ਦੇ ਕੋਲੇ ਦੀ ਸਪਲਾਈ ਲਈ ਹਰ ਸੰਭਵ ਕਦਮ ਉਠਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਕੋਲਾ ਉਤਪਾਦਨ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 3.5 ਕਰੋੜ ਟਨ ਵਧੇਰੇ ਰੱਖਣ ਦਾ ਟੀਚਾ ਹੈ।
ਭਾਰਤ ਨੇ ਐਕਸਪੋਰਟ ਪਾਬੰਦੀ ਦੌਰਾਨ ਵੀ 18 ਲੱਖ ਟਨ ਕਣਕ ਬਾਹਰ ਭੇਜੀ : ਸਰਕਾਰ
NEXT STORY