ਨਵੀਂ ਦਿੱਲੀ (ਭਾਸ਼ਾ) – ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕਮਰਸ਼ੀਅਲ ਮਾਈਨਿੰਗ ਲਈ ਕੋਲਾ ਖਾਨਾਂ ਦੀ ਨੀਲਾਮੀ ’ਚ ਜਬਰਦਸਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲੀ ਹੈ। ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਜਿਨ੍ਹਾਂ 19 ਬਲਾਕਾਂ ਦੀ ਨੀਲਾਮੀ ਕੀਤੀ ਗਈ ਹੈ, ਉਨ੍ਹਾਂ ਤੋਂ ਸਾਲਾਨਾ 7,000 ਕਰੋੜ ਰੁਪਏ ਦਾ ਮਾਲੀਆ ਮਿਲ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬਲਾਕਾਂ ਦੀ ਆਪ੍ਰੇਟਿੰਗ ਸ਼ੁਰੂ ਹੋਣ ਤੋਂ ਬਾਅਦ ਇਨ੍ਹ ਾਂ ਤੋਂ 69,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਕਮਰਸ਼ੀਅਲ ਮਾਈਨਿੰਗ ਲਈ ਕੋਲਾ ਬਲਾਕਾਂ ਦੀ ਨੀਲਾਮੀ ਨਾਲ ਕੋਲਾ ਖੇਤਰ ਨਿੱਜੀ ਕੰਪਨੀਆਂ ਲਈ ਖੁੱਲ੍ਹ ਗਿਆ ਹੈ। ਜੋਸ਼ੀ ਨੇ ਦੱਸਿਆ ਕਿ ਇਨ੍ਹਾਂ ਬਲਾਕਾਂ ਦੀ ਵੱਧ ਤੋਂ ਵੱਧ ਸਮੂਹਿਕ ਸਮਰੱਥਾ 5.1 ਕਰੋੜ ਟਨ ਸਾਲਾਨਾ ਦੀ ਹੈ। ਇਸ ਲਿਹਾਜ ਨਾਲ ਇਨ੍ਹਾਂ 19 ਖਾਨਾਂ ਤੋਂ ਸਾਲਾਨਾ ਕਰੀਬ 7,000 ਕਰੋੜ ਰੁਪਏ ਦਾ ਮਾਲੀਆ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਾਨਾਂ ਦੀ ਨੀਲਾਮੀ ’ਚ ਜਬਰਦਸਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲੀ। ਕੰਪਨੀ ਨੇ ਕਾਫੀ ਵੱਧ ਪ੍ਰੀਮੀਅਮ ਦੀ ਪੇਸ਼ਕਸ਼ ਕੀਤੀ।
ਜੋਸ਼ੀ ਨੇ ਕਿਹਾ ਕਿ ਨੀਲਾਮੀ ਲਈ 38 ਖਾਨਾਂ ਨੂੰ ਰੱਖਿਆ ਗਿਆ ਸੀ। ਇਨ੍ਹਾਂ ’ਚੋਂ 19 ਖਾਨਾਂ ਦੀ ਨੀਲਾਮੀ ਸਫਲ ਰਹੀ। ਨੀਲਾਮੀ ਦੀ ਸਫਲਤਾ ਦਾ ਫੀਸਦੀ 50 ਰਿਹਾ। ਕੋਲਾ ਮੰਤਰੀ ਨੇ ਕਿਹਾ ਕਿ ਮੈਂ ਸੂਬਾ ਸਰਕਾਰਾਂ ਨੂੰ ਬੋਲੀ ਲਗਾਉਣ ਵਾਲੀਆਂ ਕੰਪਨੀਆਂ ਤੋਂ ਸਹਿਯੋਗ ਦੀ ਅਪੀਲ ਕਰਦਾ ਹਾਂ। ਜਿੰਨੀ ਜਲਦੀ ਇਨ੍ਹਾਂ ਬਲਾਕਾਂ ਦੀ ਆਪ੍ਰੇਟਿੰਗ ਸ਼ੁਰੂ ਹੋਵੇਗੀ, ਓਨੀ ਛੇਤੀ ਸੂਬਾ ਸਰਕਾਰਾਂ ਨੂੰ ਇਨ੍ਹਾਂ ਬਲਾਕਾਂ ਤੋਂ ਮਾਲੀਆ ਮਿਲਣ ਲੱਗੇਗਾ।
ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ
NEXT STORY