ਬਿਜ਼ਨੈੱਸ ਡੈਸਕ - ਭਾਰਤੀ ਕੰਪਨੀਆਂ ਨੇ ਵਿੱਤੀ ਸਾਲ 2025-26 ’ਚ 360 ਤੋਂ ਵੱਧ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਰਾਹੀਂ ਲੱਗਭਗ 1.90 ਲੱਖ ਕਰੋੜ ਰੁਪਏ ਜੁਟਾਏ। ਗ੍ਰਾਂਟ ਥਾਰਨਟਨ ਭਾਰਤ ਦੀ ਰਿਪੋਰਟ ਅਨੁਸਾਰ ਗਲੋਬਲ ਬੇਨਿਯਮੀਆਂ ਅਤੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਸਰਗਰਮ ਪ੍ਰਾਇਮਰੀ ਬਾਜ਼ਾਰਾਂ ’ਚ ਬਣਿਆ ਰਿਹਾ। ਹਾਲਾਂਕਿ ਨਿਵੇਸ਼ਕਾਂ ਦਾ ਰੁਖ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਚੌਕਸ ਹੋ ਗਿਆ ਹੈ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਵਿੱਤੀ ਸਾਲ ਦੌਰਾਨ ਮੁੱਖ ਸ਼ੇਅਰ ਬਾਜ਼ਾਰ ’ਚ ਰਿਕਾਰਡ 109 ਆਈ. ਪੀ. ਓ. ਆਏ ਅਤੇ ਇਨ੍ਹਾਂ ਰਾਹੀਂ ਲੱਗਭਗ 1.77 ਲੱਖ ਕਰੋੜ ਰੁਪਏ ਜੁਟਾਏ ਗਏ। ਵਿੱਤੀ ਸਾਲ 2024-25 ’ਚ 80 ਆਈ. ਪੀ. ਓ. ਰਾਹੀਂ 1.63 ਲੱਖ ਕਰੋੜ ਰੁਪਏ ਜੁਟਾਏ ਗਏ ਸਨ। ਮਾਰਚ 2026 ’ਚ ਗਲੋਬਲ ਆਈ. ਪੀ. ਓ. ’ਚ ਭਾਰਤ ਦੀ ਹਿੱਸੇਦਾਰੀ 14 ਫੀਸਦੀ ਰਹੀ ਅਤੇ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਨਿਵੇਸ਼ਕ ਹੁਣ ਕਰ ਰਹੇ ਹਨ ਗੰਭੀਰ ਜਾਂਚ
ਰਿਪੋਰਟ ਅਨੁਸਾਰ ਨਿਵੇਸ਼ਕ ਹੁਣ ਮਜ਼ਬੂਤ ਕਾਰੋਬਾਰੀ ਬੁਨਿਆਦ, ਬਿਹਤਰ ਸੰਚਾਲਨ ਵਿਵਸਥਾ, ਸਪੱਸ਼ਟ ਆਮਦਨ ਵਾਧਾ ਅਤੇ ਸੰਤੁਲਿਤ ਮੁੱਲਾਂਕਣ ਵਾਲੀਆਂ ਕੰਪਨੀਆਂ ਨੂੰ ਪਹਿਲ ਦੇ ਰਹੇ ਹਨ। ਵਿੱਤੀ ਸਾਲ 2025-26 ’ਚ ਆਈ. ਪੀ. ਓ. ਦਾ ਔਸਤ ਸਬਸਕ੍ਰਿਪਸ਼ਨ ਘਟ ਕੇ 39 ਗੁਣਾ ਰਹਿ ਗਿਆ, ਜਦੋਂ ਕਿ ਇਕ ਸਾਲ ਪਹਿਲਾਂ ਇਹ 71 ਗੁਣਾ ਸੀ। ਆਈ. ਪੀ. ਓ. ’ਚ ਸੂਚੀਬੱਧ ਹੋਣ ਦੇ ਪਹਿਲੇ ਦਿਨ ਦਾ ਔਸਤ ਲਾਭ 29 ਫੀਸਦੀ ਤੋਂ ਘਟ ਕੇ 7 ਫੀਸਦੀ ਰਹਿ ਗਿਆ। ਉਥੇ ਹੀ ਸੂਚੀਬੱਧ ਆਈ. ਪੀ. ਓ. ਕੰਪਨੀਆਂ ਦਾ ਔਸਤ ਸਾਲਾਨਾ ਪ੍ਰਦਰਸ਼ਨ 17 ਫੀਸਦੀ ਨਾਂਹ-ਪੱਖੀ ਰਿਹਾ।
ਇਹ ਵੀ ਪੜ੍ਹੋ : ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਐੱਸ. ਐੱਮ. ਈ. ਬਾਜ਼ਾਰ ’ਚ ਵੀ ਤੇਜ਼ੀ
ਵਿੱਤੀ ਸਾਲ 2025-26 ’ਚ 258 ਐੱਸ. ਐੱਮ. ਈ. ਆਈ. ਪੀ. ਓ. ਰਾਹੀਂ 12,030 ਕਰੋੜ ਰੁਪਏ ਜੁਟਾਏ ਗਏ, ਜਦੋਂ ਕਿ ਪਿਛਲੇ ਵਿੱਤੀ ਸਾਲ ’ਚ 242 ਆਈ. ਪੀ. ਓ. ਰਾਹੀਂ 9,900 ਕਰੋੜ ਰੁਪਏ ਜੁਟੇ ਸਨ। ਰਿਪੋਰਟ ਮੁਤਾਬਕ ਮਜ਼ਬੂਤ ਘਰੇਲੂ ਨਿਵੇਸ਼ਕ ਆਧਾਰ ਅਤੇ ਆਰਥਿਕ ਵਾਧੇ ਕਾਰਨ ਅੱਗੇ ਵੀ ਭਾਰਤੀ ਆਈ. ਪੀ. ਓ. ਬਾਜ਼ਾਰ ’ਚ ਤੇਜ਼ੀ ਬਣੇ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ
NEXT STORY