ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਵਿਚਾਲੇ ਦੁਨੀਆਭਰ ’ਚ ਆਵਾਜਾਈ ’ਤੇ ਪਾਬੰਦੀ ਲੱਗਣ ਨਾਲ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧੀਆਂ ਅਤੇ ਅੱਜ ਹਵਾਈ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਬਿਕਵਾਲੀ (ਵਿਕਰੀ) ਹੋਈ। ਸਵੇਰ ਦੇ ਕਾਰੋਬਾਰ ’ਚ ਇੰਡੀਗੋ, ਸਪਾਈਸਜੈੱਟ ਅਤੇ ਬੰਦ ਹੋ ਚੁੱਕੀ ਜੈੱਟ ਏਅਰਵੇਜ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਹੋਈ। ਸਪਾਈਸਜੈੱਟ ’ਚ 18 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਹੋਈ।
ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਦੇ ਸ਼ੇਅਰ 10 ਫ਼ੀਸਦੀ ਦੀ ਗਿਰਾਵਟ ਨਾਲ 1039.35 ਰੁਪਏ ’ਤੇ ਪਹੁੰਚ ਗਏ। ਕੰਪਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਣ ਉਸ ਦੀ ਤਿਮਾਹੀ ਕਮਾਈ ’ਚ ਕਮੀ ਆਵੇਗੀ। ਸਪਾਈਸਜੈੱਟ ਦੇ ਸ਼ੇਅਰ 18 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ 49.40 ਰੁਪਏ ’ਤੇ ਆ ਗਏ, ਜਦੋਂ ਕਿ ਜੈੱਟ ਏਅਰਵੇਜ ਲਗਭਗ 5 ਫ਼ੀਸਦੀ ਡਿੱਗ ਕੇ 18.95 ਰੁਪਏ ’ਤੇ ਸੀ।
ਯੈੱਸ ਬੈਂਕ ਦੇ ਸ਼ੇਅਰਾਂ ’ਚ 39 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ
ਯੈੱਸ ਬੈਂਕ ਸ਼ੇਅਰਾਂ ’ਚ 39 ਫ਼ੀਸਦੀ ਦੀ ਭਾਰੀ ਗਿਰਾਵਟ ਹੋਈ ਅਤੇ ਐੱਨ. ਐੱਸ. ਈ. ’ਚ ਸ਼ੇਅਰ ਦੇ ਭਾਅ ਘਟ ਕੇ 17.45 ਰੁਪਏ ’ਤੇ ਆ ਗਏ। ਇਸ ਗਿਰਾਵਟ ਦੇ ਨਾਲ ਹੀ ਯੈੱਸ ਬੈਂਕ ਨੇ ਪਿਛਲੇ ਕੁਝ ਇਜਲਾਸਾਂ ’ਚ ਹਾਸਲ ਕੀਤਾ ਵਾਧਾ ਵੀ ਗੁਆ ਦਿੱਤਾ ਹੈ। ਪਿਛਲੇ ਦੋ ਕਾਰੋਬਾਰੀ ਇਜਲਾਸਾਂ ’ਚ ਇਸ ਬੈਂਕ ਦੇ ਸ਼ੇਅਰ ’ਚ 77 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਸੀ
ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ, ਮਾਲੀਆ ਕਲੈਕਸ਼ਨ 'ਚ ਪਿਛੜ ਸਕਦੀ ਹੈ ਸਰਕਾਰ
NEXT STORY