ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਦੇਸ਼-ਵਿਦੇਸ਼ 'ਚ ਫੈਲਣ ਦੇ ਮੱਦੇਨਜ਼ਰ ਅਮਰੀਕੀ ਕੰਪਨੀ ਫੋਰਡ ਨੇ 10,000 ਭਾਰਤੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਦੇ ਹਾਲ ਹੀ ਦਿਨਾਂ ਦੇ ਮੁਲਾਂਕਣ ਨਾਲ ਕੋਰੋਨਾ ਵਾਇਰਸ ਦੇ ਸੰਕਰਮਨ ਦੇ ਮਾਮਲੇ ਇਕ ਵੱਖਰੀ ਹੀ ਦਿਸ਼ਾ ਵੱਲ ਵਧਣ ਦੇ ਸੰਕੇਤ ਮਿਲਦੇ ਹਨ। ਕੰਪਨੀ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੇ ਆਸਪਾਸ ਕੋਰੋਨਾ ਵਾਇਰਸ ਦੇ ਸੰਕਰਨ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਦਮ ਚੁੱਕ ਰਹੀ ਹੈ। ਬੁਲਾਰੇ ਨੇ ਕਿਹਾ, ' ਫੋਰਡ ਇੰਡੀਆ ਅਤੇ ਗਲੋਬਲ ਬਿਜ਼ਨਸ ਸਰਵਿਸਿਜ਼ ਸਮੇਤ 10,000 ਤੋਂ ਵੱਧ ਕਰਮਚਾਰੀਆਂ ਨੂੰ ਸੋਮਵਾਰ (16 ਮਾਰਚ ਤੋਂ) ਤੋਂ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।' ਇਹ ਸਹੂਲਤ ਸਿਰਫ ਉਨ੍ਹਾਂ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਜਿਨ੍ਹਾਂ ਦਾ ਕੰਮ ਕੰਪਨੀ ਦੇ ਪਲਾਂਟ 'ਚ ਆਏ ਬਿਨਾਂ ਨਹੀਂ ਹੋ ਸਕਦਾ। ”ਇਸ ਤੋਂ ਪਹਿਲਾਂ ਵੋਲਵੋ ਵਾਹਨ ਕੰਪਨੀ ਵੀ ਅਜਿਹਾ ਹੀ ਐਲਾਨ ਕਰ ਚੁੱਕੀ ਹੈ।
ਮਹਿੰਗੀ ਹੋ ਗਈ ਪਲੇਟਫਾਰਮ ਟਿਕਟ, ਜਾਣੋ ਕਿਉਂ ਪੈਂਦੀ ਹੈ ਖਰੀਦਣੀ
NEXT STORY