ਬਿਜ਼ਨੈੱਸ ਡੈਸਕ : ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਨੂੰ ਜੁਲਾਈ 2017 ਤੋਂ ਮਾਰਚ 2021 ਦੀ ਮਿਆਦ ਲਈ ਕੁੱਲ 11.81 ਕਰੋੜ ਰੁਪਏ ਦੀਆਂ GST ਮੰਗਾਂ ਅਤੇ ਜੁਰਮਾਨੇ ਦੇ ਆਦੇਸ਼ ਪ੍ਰਾਪਤ ਹੋਏ ਹਨ। ਕੰਪਨੀ ਨੇ 19 ਅਪ੍ਰੈਲ ਨੂੰ ਇਕ ਐਕਸਚੇਂਜ ਫਾਈਲਿੰਗ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਰਡਰ ਨੂੰ 5.9 ਕਰੋੜ ਰੁਪਏ ਦੀ ਜੀਐੱਸਟੀ ਮੰਗ ਅਤੇ ਉਸੇ ਰਕਮ ਦੇ ਜੁਰਮਾਨੇ ਵਿੱਚ ਵੰਡਿਆ ਗਿਆ ਹੈ।
ਇਹ ਵੀ ਪੜ੍ਹੋ - Elon musk ਦਾ ਭਾਰਤ ਦੌਰਾ ਰੱਦ, 21 ਅਪ੍ਰੈਲ ਨੂੰ ਆ ਰਹੇ ਸੀ ਭਾਰਤ, PM ਮੋਦੀ ਨਾਲ ਕਰਨੀ ਸੀ ਮੁਲਾਕਾਤ
ਜੁਲਾਈ 2017 ਅਤੇ ਮਾਰਚ 2021 ਦੇ ਵਿਚਕਾਰ ਜ਼ੋਮੈਟੋ ਦੁਆਰਾ ਆਪਣੀਆਂ ਵਿਦੇਸ਼ੀ ਸਹਾਇਕ ਕੰਪਨੀਆਂ ਨੂੰ ਦਿੱਤੀਆਂ ਨਿਰਯਾਤ ਸੇਵਾਵਾਂ 'ਤੇ ਕੇਂਦਰੀ ਵਸਤੂ ਅਤੇ ਸੇਵਾ ਕਰ, ਗੁਰੂਗ੍ਰਾਮ ਦੇ ਵਧੀਕ ਕਮਿਸ਼ਨਰ ਦੁਆਰਾ ਇਹ ਜੀਐੱਸਟੀ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਕੰਪਨੀ ਦਾ ਕਹਿਣਾ ਹੈ ਕਿ ਕਾਰਨ ਦੱਸੋ ਨੋਟਿਸ ਮਿਲਣ ਤੋਂ ਬਾਅਦ ਕੰਪਨੀ ਨੇ ਜਿਨ੍ਹਾਂ ਸਹਾਇਕ ਦਸਤਾਵੇਜ਼ਾਂ ਅਤੇ ਕਾਨੂੰਨੀ ਨੁਕਸਤਿਆਂ ਨਾਲ ਦੋਸ਼ਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਨੋਟਿਸ ਜਾਰੀ ਕਰਦੇ ਸਮੇਂ ਸ਼ਾਇਦ ਧਿਆਨ ਹੀ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ
ਇਸ ਮਾਮਲੇ ਵਿਚ ਕੰਪਨੀ ਉਚਿਤ ਅਪੀਲੀ ਅਥਾਰਟੀ ਦੇ ਸਾਹਮਣੇ ਆਦੇਸ਼ ਦੇ ਖ਼ਿਲਾਫ਼ ਅਪੀਲ ਕਰ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਜ਼ੋਮੈਟੋ ਨੂੰ ਵਿੱਤੀ ਸਾਲ 2018-19 ਨਾਲ ਸਬੰਧਤ ਗੁਜਰਾਤ ਦੇ ਰਾਜ ਟੈਕਸ ਦੇ ਡਿਪਟੀ ਕਮਿਸ਼ਨਰ ਤੋਂ ਜੀਐੱਸਟੀ ਆਰਡਰ ਮਿਲਿਆ ਸੀ। ਕੰਪਨੀ ਨੇ ਇਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ ਕਿ ਆਰਡਰ ਵਿੱਚ 4,11,68,604 ਰੁਪਏ ਦੇ ਜੀਐੱਸਟੀ ਭੁਗਤਾਨ ਦੇ ਨਾਲ-ਨਾਲ 8,57,77,696 ਰੁਪਏ ਦੇ ਵਾਧੂ ਵਿਆਜ ਅਤੇ ਜੁਰਮਾਨੇ ਦੇ ਖ਼ਰਚੇ ਦੀ ਮੰਗ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਹ ਆਰਡਰ ਜੀਐੱਸਟੀ ਰਿਟਰਨਾਂ ਅਤੇ ਖਾਤਿਆਂ ਦੇ ਆਡਿਟ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਦੀਆਂ ਭਾਰੀ ਕੀਮਤਾਂ ਤੋਂ ਪਰੇਸ਼ਾਨ ਗਾਹਕਾਂ ਲਈ ਰਾਹਤ, ਭਾਰਤੀ ਜਿਊਲਰਾਂ ਨੇ ਕੱਢਿਆ ਇਹ ਹੱਲ
NEXT STORY