ਨਵੀਂ ਦਿੱਲੀ — ਬ੍ਰਿਟੇਨ ਦੀ ਫਾਰਮਾ ਕੰਪਨੀ AstraZeneca ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਬਿਲ ਗੇਟਸ ਸਮਰਥਿਤ ਦੋ ਗਲੋਬਲ ਹੈਲਥ ਆਰਗਨਾਈਜ਼ੇਸ਼ਨ ਨਾਲ ਇਕ ਕਰਾਰ ਕੀਤਾ ਹੈ। ਇਸ ਦੇ ਤਹਿਤ ਇਸ ਸਾਲ ਅਤੇ ਅਗਲੇ ਸਾਲ ਦੌਰਾਨ AstraZeneca ਦੀ ਸੰਭਾਵਿਤ ਕੋਰੋਨਾ ਵਾਇਰਸ ਵੈਕਸੀਨ ਦੀ 2 ਅਰਬ ਖੁਰਾਕ ਦੀ ਸਪਲਾਈ ਕੀਤੀ ਜਾਵੇਗੀ।
AstraZeneca ਨੇ ਐਲਾਨ ਕੀਤਾ ਕਿ ਵੈਕਸੀਨ ਦੀ ਸਪਲੀ ਲਈ ਉਹ ਪੂਣੇ ਸਥਿਤ ਸਿਰਮ ਇੰਸਟੀਚਿਊਟ ਨਾਲ ਲਾਇਸੈਂਸ ਕਰਾਰ ਕਰਨ ਵਾਲੀ ਹੈ। ਇਹ ਦੋਵੇਂ ਮਿਲ ਕੇ 1 ਅਰਬ ਕੋਰੋਨਾ ਵੈਕਸੀਨ ਨੂੰ ਭਾਰਤ ਸਮੇਤ ਘੱਟ ਆਮਦਨ ਵਾਲੇ ਦੇਸ਼ਾਂ ਤੱਕ ਪਹੁੰਚਾਏਗੀ।
ਇਸ ਤੋਂ ਪਹਿਲਾਂ ਕੰਪਨੀ ਅਮਰੀਕਾ ਅਤੇ ਬ੍ਰਿਟਿਸ਼ ਸਰਕਾਰ ਨੂੰ ਵੀ ਆਪਣੀ ਸੰਭਾਵਿਤ ਕੋਰੋਨਾ ਵਾਇਰਸ ਵੈਕਸੀਨ ਦੀ ਸਪਲਾਈ ਲਈ ਸਹਿਮਤੀ ਦੇ ਚੁੱਕੀ ਹੈ। AstraZeneca ਨੇ 4 ਜੂਨ ਨੂੰ ਦਿੱਤੇ ਗਏ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਸਨੇ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਕਰਾਰ ਕੀਤਾ ਹੈ ਜਿਸ ਦੇ ਤਹਿਤ ਮੱਧ ਅਤੇ ਘੱਟ ਆਮਦਨ ਵਰਗ ਦੇ ਦੇਸ਼ਾਂ 'ਚ ਉਸਦੇ ਸੰਭਾਵਿਤ ਕੋਰੋਨਾ ਵਾਇਰਸ ਵੈਕਸੀਨ ਦੀ 1 ਅਰਬ ਖੁਰਾਕ ਦੀ ਸਪਲਾਈ ਕੀਤੀ ਜਾਵੇਗੀ।
ਇਹ ਵੀ ਦੇਖੋ : ਦਫ਼ਤਰਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਿਦਾਇਤਾਂ, ਜਾਣੋ ਕੀ ਹਨ ਨਿਯਮ
ਜ਼ਿਕਰਯੋਗ ਹੈ ਕਿ AstraZeneca ਆਕਸਫੋਰਡ ਯੂਨੀਵਰਸਿਟੀ ਦੇ ਨਾਲ ਹਿੱਸੇਦਾਰੀ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਰਹੀ ਹੈ ਅਤੇ ਇਸ ਨੂੰ ਇਸ ਵੈਕਸੀਨ ਦੇ ਵਿਕਾਸ ਲਈ ਕਾਫ਼ੀ ਤਗੜਾ ਕੈਂਡੀਡੇਟ ਮੰਨਿਆ ਜਾ ਰਿਹਾ ਹੈ। ਕੰਪਨੀ ਨੂੰ ਪਿਛਲੇ ਮਹੀਨੇ ਆਪਣੀ ਟੈਸਟਿੰਗ ਅਤੇ ਉਤਪਾਦਨ ਗਤੀਵਿਧਿਆਂ ਨੂੰ ਵਧਾਉਣ ਲਈ ਅਮਰੀਕਾ ਸਰਕਾਰ ਕੋਲੋਂ 1 ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਮਿਲੀ ਸੀ।
ਸੀਰਮ ਇੰਸਟੀਚਿਊਟ ਆਫ ਇੰਡੀਆ(Serum Institute of India) ਦੇ ਸੀ.ਈ.ਓ. ਅਦਾਨ ਪੂਨਾਵਾਲਾ ਨੇ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ AstraZeneca ਨਾਲ ਹਿੱਸੇਦਾਰੀ ਕਰਕੇ ਵੱਡੀ ਖੁਸ਼ੀ ਹੋ ਰਹੀ ਹੈ। ਇਸ ਨਾਲ ਕੰਪਨੀ ਨੂੰ ਭਾਰਤ ਅਤੇ ਦੁਨੀਆ ਦੇ ਦੂਜੇ ਹੋਰ ਘੱਟ ਅਤੇ ਦਰਮਿਆਨੀ ਆਮਦਨ ਸਮੂਹ ਦੇ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਦੀ ਸਪਲਾਈ ਦਾ ਮੌਕਾ ਮਿਲੇਗਾ। ਪਿਛਲੇ 50 ਸਾਲਾਂ 'ਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਗਲੋਬਲ ਪੱਧਰ 'ਤੇ ਵੈਕਸੀਨ ਉਤਪਾਦਨ ਅਤੇ ਸਪਲਾਈ ਦੇ ਖੇਤਰ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅਸੀਂ ਘੱਟ ਅਤੇ ਦਰਮਿਆਨੀ ਆਮਦਨ ਵਰਗ ਦੇ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਦੇ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਦੇ ਸਪਲਾਈ 'ਚ ਸਹਿਯੋਗ ਕਰਨ ਲਈ AstraZeneca ਨਾਲ ਮਿਲ ਕੇ ਕੰਮ ਕਰਾਂਗੇ।
ਜ਼ਿਕਰਯੋਗ ਹੈ ਕਿ ਇਸ ਸਮੇਂ ਦੁਨੀਆ 'ਚ ਕਰੀਬ 100 ਕੋਰੋਨਾ ਵੈਕਸੀਨ ਦੀ ਖੋਜ 'ਤੇ ਕੰਮ ਚਲ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਕਰੀਬ 65 ਲੱਖ ਆਬਾਦੀ ਪ੍ਰਭਾਵਿਤ ਹੋਈ ਹੈ।
ਇਹ ਵੀ ਦੇਖੋ : ਹੁਣ ਇਸ ਐਪ 'ਤੇ ਸਿਰਫ 225 ਰੁਪਏ 'ਚ ਖਰੀਦੋ ਕੋਰੋਨਾ ਵਾਇਰਸ ਬੀਮਾ
ਹੁਣ ਦਿੱਲੀ ਮੈਟਰੋ ਦੇ 20 ਕਾਮੇ ਨਿਕਲੇ ਕੋਰੋਨਾ ਪਾਜ਼ੀਟਿਵ
NEXT STORY