ਨਵੀਂ ਦਿੱਲੀ — ਕੋਵਿਡ -19 ਦੁਨੀਆ ਭਰ ਦੇ ਅਰਥਚਾਰੇ ਸਮੇਤ ਸਾਡੀ ਜ਼ਿੰਦਗੀ ਨੂੰ ਬਹੁਤ ਹੱਦ ਤਕ ਪ੍ਰਭਾਵਤ ਕਰ ਰਿਹਾ ਹੈ। ਇਸ ਦੇ ਕਹਿਰ ਹੇਠ ਦੁਨੀਆ ਭਰ ਦੇ ਡਾਕਟਰਾਂ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ ਕਿ ਇਹ ਮਹਾਮਾਰੀ ਕਦੋਂ ਖਤਮ ਹੋਵੇਗੀ ਜਾਂ ਸਥਿਤੀ ਆਮ ਵਾਂਗ ਕਦੋਂ ਆਵੇਗੀ। ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਮੁਸ਼ਕਲ ਘੜੀ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਤਿਆਰ ਰਹੀਏ। ਇਸ ਲਈ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ।
ਭਾਰਤ ਦੀ ਪ੍ਰਮੁੱਖ ਭੁਗਤਾਨ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਪੇਟੀਐਮ ਨੇ ਸਿਰਫ 225 ਰੁਪਏ ਦੇ ਪ੍ਰੀਮੀਅਮ 'ਤੇ ਇਕ ਵਿਸ਼ੇਸ਼ ਕੋਵਿਡ-19 ਲਾਭ ਬੀਮਾ ਪਾਲਿਸੀ ਦੀ ਪੇਸ਼ਕਸ਼ ਕੀਤੀ ਹੈ। ਇਸ ਵਿਚ ਵੱਧ ਤੋਂ ਵੱਧ 2 ਲੱਖ ਰੁਪਏ ਦੀ ਬੀਮੇ ਦੀ ਰਕਮ ਹੋਵੇਗੀ। ਇਹ ਨੀਤੀ ਰਿਲਾਇੰਸ ਜਨਰਲ ਇੰਸ਼ੋਰੈਂਸ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਹੈ। ਪਰ ਪਾਲਸੀ ਮਰੀਜ਼ ਨੂੰ ਕੋਵਿਡ ਦੀ ਜਾਂਚ ਅਤੇ ਪ੍ਰਭਾਵਿਤ ਹੋਣ 'ਤੇ 14 ਦਿਨ ਦੇ ਕੁਆਰੰਟਾਇਨ ਨੂੰ ਕਵਰ ਕਰੇਗੀ। ਇਹ ਸਸਤੀ ਬੀਮਾ ਯੋਜਨਾ ਵਿਅਕਤੀ ਦੇ ਪਾਜ਼ੇਟਿਵ ਪਾਏ ਜਾਣ 'ਤੇ 100% ਬੀਮਾ ਪ੍ਰਦਾਨ ਕਰਦੀ ਹੈ ਅਤੇ ਮਰੀਜ਼ ਨੂੰ ਵਿੱਤੀ ਸਹਾਇਤਾ ਲੈਣ ਲਈ ਇਲਾਜ ਦੇ ਖਤਮ ਹੋਣ ਤੱਕ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਪਾਲਸੀ 3 ਮਹੀਨੇ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੂੰ ਕਵਰ ਕਰਦੀ ਹੈ। ਇਸ ਵਿਚ 25,000 ਤੋਂ 2 ਲੱਖ ਰੁਪਏ ਤੱਕ ਦੇ ਕਈ ਵਿਕਲਪ ਹਨ।
ਇਹ ਵੀ ਪੜ੍ਹੋ : ਦਫਤਰਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ, ਜਾਣੋ ਕੀ ਹਨ ਨਿਯਮ
ਪੇਟੀਐਮ ਐਪ 'ਤੇ ਕੋਰੋਨੋ ਵਾਇਰਸ ਬੀਮਾ ਖਰੀਦਣ ਲਈ ਜਾਣੋ ਨਿਯਮ
- ਪੇਟੀਐਮ ਐਪ ਖੋਲ੍ਹੋ ਅਤੇ 'ਬੈਂਕਿੰਗ ਅਤੇ ਫਾਇਨਾਂਸ' ਆਈਕਨ 'ਤੇ ਟੈਪ ਕਰੋ।
- ਕੋਰੋਨਾ ਵਾਇਰਸ ਬੀਮਾ ਆਈਕਨ 'ਤੇ ਕਲਿੱਕ ਕਰੋ ਅਤੇ 25,000 ਤੋਂ 2 ਲੱਖ ਰੁਪਏ ਦੇ ਵਿਚਕਾਰ ਆਪਣੀ ਮਰਜ਼ੀ ਮੁਤਾਬਕ ਬੀਮਾ ਕੀਤੀ ਜਾਣ ਵਾਲੀ ਰਾਸ਼ੀ ਦੀ ਚੋਣ ਕਰੋ।
- ਯੋਜਨਾ ਦੇ ਵੇਰਵਿਆਂ ਅਤੇ ਲਾਭਾਂ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ, ਅੱਗੇ ਵਧੋ(ਪ੍ਰੋਸੀਡ) 'ਤੇ ਕਲਿੱਕ ਕਰੋ।
- ਹੁਣ ਪਾਲਿਸੀ ਧਾਰਕ ਨਾਲ ਸਬੰਧਤ ਜਾਣਕਾਰੀ ਜਿਵੇਂ ਨਾਮ, ਮੋਬਾਈਲ ਨੰਬਰ, ਜਨਮ ਮਿਤੀ ਅਤੇ ਈਮੇਲ ਆਦਿ ਭਰੋ।
- ਪਾਲਸੀ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਸਬੰਧਤ ਪਾਲਸੀ ਬਰੋਸ਼ਰ ਨੂੰ ਡਾਊਨਲੋਡ ਕਰ ਸਕਦੇ ਹੋ।
- ਪਾਲਸੀ ਧਾਰਕ ਦੀ ਜਾਣਕਾਰੀ ਭਰਨ ਤੋਂ ਬਾਅਦ ਨਿਯਮ ਅਤੇ ਸ਼ਰਤਾਂ ਤੋਂ ਸਹਿਮਤੀ ਦੀ ਚੋਣ ਕਰੋ ਅਤੇ ਪ੍ਰੀਮੀਅਮ ਦੀ ਰਕਮ ਦਾ ਭੁਗਤਾਨ ਕਰੋ।
- ਇਸਦੇ ਨਾਲ ਹੀ ਪਾਲਸੀ ਖਰੀਦਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਤੁਹਾਡਾ ਪਾਲਿਸੀ ਸਰਟੀਫਿਕੇਟ ਬੀਮਾਕਰਤਾ ਵਲੋਂ ਅਗਲੇ ਦੋ ਕੰਮਕਾਜੀ ਦਿਨਾਂ ਦੇ ਅੰਦਰ ਤੁਹਾਡੀ ਰਜਿਸਟਰਡ ਈਮੇਲ ਆਈ.ਡੀ. 'ਤੇ ਭੇਜਿਆ ਜਾਵੇਗਾ।
ਸਰਟੀਫਿਕੇਟ ਦੀ ਮਿਆਦ ਸ਼ੁਰੂ ਹੋਣ ਦੇ 15 ਦਿਨਾਂ ਦੇ ਅੰਦਰ ਡਾਇਗਨਾਸਿਸ ਜਾਂ ਕਵਾਰੰਟਾਇਨ ਨੂੰ ਕਵਰ ਨਹੀਂ ਕੀਤਾ ਜਾਂਦਾ ਹੈ। ਦਾਅਵਾ ਕਰਨ ਲਈ ਰਿਲਾਇੰਸ ਜਨਰਲ ਵੈਬਸਾਈਟ - https://www.reliancegeneral.co.in/. 'ਤੇ ਜਾਓ। ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਦਾਅਵੇ ਦਾ ਫਾਰਮ, ਕੋਵਿਡ -19 ਪੁਸ਼ਟੀਕਰਣ ਰਿਪੋਰਟ, ਹਸਪਤਾਲ ਦਾ ਬਿੱਲ (ਕਵਾਰੰਟਾਇਨ ਮਾਮਲੇ ਵਿਚ) ਆਦਿ ਜਮ੍ਹਾ ਕਰੋ। ਪਾਲਿਸੀ ਧਾਰਕ ਨੂੰ ਬੀਮੇਕਰਤਾ ਦੁਆਰਾ ਦਾਅਵੇ ਦੀ ਸਵੀਕ੍ਰਿਤੀ ਤੋਂ ਬਾਅਦ ਭੁਗਤਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 8 ਜੂਨ ਤੋਂ ਖੁੱਲ੍ਹ ਰਹੇ ਹਨ ਮਾਲ-ਰੈਸਟੋਰੈਂਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ SOPs
6 ਹਫ਼ਤਿਆਂ ਅੰਦਰ Jio 'ਚ 6ਵਾਂ ਵੱਡਾ ਨਿਵੇਸ਼, ਆਬੂਧਾਬੀ ਦੀ ਇਹ ਕੰਪਨੀ ਖਰੀਦੇਗੀ 1.85 % ਹਿੱਸੇਦਾਰੀ
NEXT STORY