ਜੈਤੋ (ਪਰਾਸ਼ਰ)- ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਵਲੋਂ ਖੇਤੀਬਾੜੀ ਸਾਲ 2022-23 ਲਈ ਮੁੱਖ ਫ਼ਸਲਾਂ ਦੇ ਉਤਪਾਦਨ ਦੇ ਤੀਜੇ ਅਗਾਊਂ ਅਨੁਮਾਨ ਜਾਰੀ ਕਰ ਦਿੱਤੇ ਗਏ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ ਕਿਸਾਨਾਂ ਦੀ ਅਣਥਕ ਮਿਹਨਤ, ਵਿਗਿਆਨੀਆਂ ਦੇ ਯੋਗਦਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ’ਚ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਅਤੇ ਰਾਜਾਂ ਦੇ ਸਹਿਯੋਗ ਨਾਲ ਦੇਸ਼ ’ਚ ਖੇਤੀਬਾੜੀ ਉਤਪਾਦਨ ਲਗਾਤਾਰ ਵੱਧ ਰਿਹਾ ਹੈ। ਤੀਜੇ ਅਗਾਊਂ ਅਨੁਮਾਨ ਅਨੁਸਾਰ 2022-23 ਲਈ ਦੇਸ਼ ’ਚ ਕਪਾਹ ਦਾ ਉਤਪਾਦਨ 343.47 ਲੱਖ ਗੰਢ (ਪ੍ਰਤੀ ਗੰਢ 170 ਕਿਲੋ) ਦਾ ਜਤਾਇਆ ਗਿਆ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਪੰਜਾਬ ਕਾਟਨ ਜਿਨਰ ਅਤੇ ਪ੍ਰੈਸਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭਗਵਾਨ ਬਾਂਸਲ ਮੁਕਤਸਰ ਵਾਲਿਆਂ ਨੇ ਕਿਹਾ ਕਿ ਦੇਸ਼ ’ਚ ਚਾਲੂ ਕਪਾਹ ਸੀਜ਼ਨ ਦੌਰਾਨ ਲੱਗਭਗ 355 ਲੱਖ ਗੰਢ ਉਤਪਾਦਨ ਹੋਣ ਦਾ ਅਨੁਮਾਨ ਹੈ। ਹੁਣ ਤੱਕ ਲੱਗਭੱਗ 2.65 ਕਰੋੜ ਗੰਢ ਦੀ ਆਮਦ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਲੱਗਭੱਗ 38 ਲੱਖ ਗੰਢ ਦਾ ਅਨਸੋਲਡ ਸਟਾਕ ਮੰਨਿਆ ਜਾ ਰਿਹਾ ਹੈ।
ਟੈਕਸ ਅਧਿਕਾਰੀਆਂ ਦੇ ਨੋਟਿਸ ਦਾ ਜਵਾਬ ਨਾ ਦੇਣ ਵਾਲੇ ਇਨਕਮ ਟੈਕਸਪੇਅਰਜ਼ ਦੀ ਜਾਂਚ ਕਰੇਗਾ ਵਿਭਾਗ
NEXT STORY