ਚਮੋਲੀ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਸਿੱਖਾਂ ਦੇ ਪ੍ਰਸਿੱਧ ਅਤੇ ਪਵਿੱਤਰ ਹਿਮਾਲਿਆ ਧਾਰਮਿਕ ਸਥਾਨਕ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੁੱਲ੍ਹਣਗੇ। ਗੋਵਿੰਦ ਘਾਟ ਗੁਰੂਧਰ ਦੇ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਹੇਮਕੁੰਟ ਸਾਹਿਬ ਪ੍ਰਬੰਧਨ ਟਰੱਸ਼ਟ ਦੇ ਚੇਅਰਮੈਨ ਬਿੰਦਰਾ ਨੇ ਮੁੱਖ ਸਕੱਤਰ ਨਾਲ ਆਉਣ ਵਾਲੀ ਤੀਰਥ ਯਾਤਰਾ ਸੀਜਨ ਦੀਆਂ ਤਿਆਰੀਆਂ 'ਤੇ ਚਰਚਾ ਲਈ ਮੁਲਾਕਾਤ ਕੀਤੀ।
ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਮਗਰੋਂ ਅਤੇ ਮੌਜੂਦਾ ਮੌਸਮ ਸਥਿਤੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਦੋਵਾਂ ਧਿਰਾਂ ਨੇ ਪਵਿੱਤਰ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ 23 ਮਈ ਨੂੰ ਖੋਲ੍ਹਣ 'ਤੇ ਆਪਸੀ ਸਹਿਮਤੀ ਜ਼ਾਹਰ ਕੀਤੀ ਹੈ। ਹੇਮਕੁੰਟ ਸਾਹਿਬ ਵਿਸ਼ਵ ਭਰ ਦੇ ਸ਼ਰਧਾਲੂਆਂ, ਖਾਸ ਕਰ ਕੇ ਸਿੱਖ ਧਰਮ 'ਚ ਬੇਹੱਦ ਅਧਿਆਤਮਿਕ ਮਹੱਤਵ ਰੱਖਦਾ ਹੈ। ਸ਼੍ਰੀ ਬਿੰਦਰਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਵਿੱਤਰ ਹੇਮਕੁੰਟ ਸਾਹਿਬ ਹਿਮਾਲਿਆ ਦੀਆਂ ਪਹਾੜੀਆਂ ਵਿਚਕਾਰ 15,000 ਫੁੱਟ ਤੋਂ ਵੱਧ ਦੀ ਉੱਚਾਈ 'ਤੇ ਸਥਿਤ ਹੈ। ਹਰੇਕ ਸਾਲ ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਇਸ ਯਾਤਰਾ ਲਈ ਪਹੁੰਚਦੇ ਹਨ। ਜੋ ਵਿਸ਼ਵ ਪੱਧਰ 'ਤੇ ਸ਼ਰਧਾ, ਏਕਤਾ ਅਤੇ ਅਧਿਆਤਮਿਕ ਨਵੀਨੀਕਰਨ ਦਾ ਪ੍ਰਤੀਕ ਬਣ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰੇਕ ਸਕੂਲ 'ਚ ਵਿਦਿਆਰਥਣਾਂ ਲਈ ਹੋਣ ਵੱਖਰੇ ਪਖਾਨੇ, ਰਾਜ ਸਭਾ 'ਚ ਬੋਲੇ ਕਾਂਗਰਸੀ ਮੈਂਬਰ
NEXT STORY