ਨਵੀਂ ਦਿੱਲੀ, (ਏਜੰਸੀ)- ਸਰਕਾਰ ਨੇ ਸਮਾਰਟਫੋਨ ਦੀ ਸਕ੍ਰੀਨ ਨੂੰ ਖਰੋਚਾਂ ਅਤੇ ਟੁੱਟ-ਭੱਜ ਤੋਂ ਬਚਾਉਣ ਲਈ ਲਗਾਏ ਜਾਣ ਵਾਲੇ ਸੁਰੱਖਿਆ ਕਵਰ ‘ਸਕ੍ਰੀਨ ਪ੍ਰੋਟੈਕਟਰ’ ਲਈ ਭਾਰਤੀ ਮਿਆਰ ਬਿਊਰੋ (ਬੀ. ਆਈ. ਐੱਸ.) ਦਾ ਸਰਟੀਫਿਕੇਸ਼ਨ ਲਾਜ਼ਮੀ ਕਰ ਦਿੱਤਾ ਹੈ। ਇਹ ਵਿਵਸਥਾ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ।
ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਦੇ ਜਾਰੀ ਨੋਟੀਫਿਕੇਸ਼ਨ ਮੁਤਾਬਕ, ਸਮਾਰਟਫੋਨ ਸਕ੍ਰੀਨ ਪ੍ਰੋਟੈਕਟਰ ਨੂੰ ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨਾਲੋਜੀ ਉਤਪਾਦ (ਲਾਜ਼ਮੀ ਰਜਿਸਟ੍ਰੇਸ਼ਨ ਦੀ ਲੋੜ) ਹੁਕਮ, 2021 ਦੇ ਘੇਰੇ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਭਾਰਤੀ ਮਿਆਰ ਆਈ. ਐੱਸ. 19348:2025 ਦੇ ਅਨੁਕੂਲ ਹੋਣਾ ਪਵੇਗਾ। 1 ਅਪ੍ਰੈਲ, 2027 ਤੋਂ ਅਜਿਹੇ ਸਕ੍ਰੀਨ ਪ੍ਰੋਟੈਕਟਰ ਦੀ ਵਿਕਰੀ ਲਈ ਨਿਰਧਾਰਤ ਭਾਰਤੀ ਮਾਪਦੰਡਾਂ ਦੀ ਪਾਲਣਾ ਕਰਨਾ ਅਤੇ ਬੀ. ਆਈ. ਐੱਸ. ਸਰਟੀਫਿਕੇਸ਼ਨ ਹਾਸਲ ਕਰਨਾ ਜ਼ਰੂਰੀ ਹੋਵੇਗਾ। ਸਕ੍ਰੀਨ ਪ੍ਰੋਟੈਕਟਰ ਇਸ ਹੁਕਮ ਤਹਿਤ ਨੋਟੀਫਾਈ ਹੋਣ ਵਾਲੀ 66ਵੀਂ ਵਸਤੂ ਹੈ।
ਸਟੀਲ ਦੀਆਂ ਕੀਮਤਾਂ 'ਚ ਭਾਰੀ ਵਾਧਾ, 4 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੇ ਭਾਅ
NEXT STORY