ਖਗੜੀਆ : ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਮਾਨਸੀ ਥਾਣਾ ਖੇਤਰ ਅਧੀਨ ਆਉਂਦੇ ਅਮਾਨੀ ਪਿੰਡ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸਕੂਲ ਦੀ ਪੌੜੀ ਅਚਾਨਕ ਢਹਿ-ਢੇਰੀ ਹੋ ਗਈ। ਬੁੱਧਵਾਰ ਸਵੇਰੇ ਸਕੂਲ ਵਿਚ ਵਾਪਰੀ ਇਸ ਦੀ ਘਟਨਾ ਨਾਲ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਬੱਚੇ ਜ਼ਖਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਅਧਿਕਾਰੀਆਂ ਵਲੋਂ ਦਿੱਤੀ ਗਈ।
ਇਹ ਵੀ ਪੜ੍ਹੋ : ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ
ਮ੍ਰਿਤਕਾ ਦੀ ਪਛਾਣ ਰਿਤਿਕਾ ਕੁਮਾਰੀ (9) ਵਜੋਂ ਹੋਈ ਹੈ, ਜੋ ਕਿ ਮਨੋਜ ਯਾਦਵ ਦੀ ਧੀ ਹੈ। ਮਿਲੀ ਜਾਣਕਾਰੀ ਮੁਤਾਬਕ ਅਮਨੀ ਪਿੰਡ ਦੇ ਪਾਸਵਾਨ ਟੋਲਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਚਾਨਕ ਪੌੜੀ ਡਿੱਗ ਗਈ। ਇਸ ਘਟਨਾ ਨਾਲ ਕੁਝ ਬੱਚੇ ਪੌੜੀਆਂ ਦੇ ਮਲਬੇ ਹੇਠ ਦੱਬ ਗਏ, ਜਿਸ ਕਾਰਨ ਸਕੂਲ ਦੇ ਅਹਾਤੇ ਵਿੱਚ ਦਹਿਸ਼ਤ ਫੈਲ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਮਲਬੇ ਹੇਠ ਦੱਬੇ ਬੱਚਿਆਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ : ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ FDA ਵਲੋਂ ਸੀਲ
ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਬੱਚਿਆਂ ਨੂੰ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ। ਖਗੜੀਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਕਰਮ ਵਿਰਕਰ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਘਟਨਾ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਖਮੀ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਸਕੂਲ ਕੈਂਪਸ ਵਿੱਚ ਕਾਫ਼ੀ ਸਮੇਂ ਤੱਕ ਹਫੜਾ-ਦਫੜੀ ਦਾ ਮਾਹੌਲ ਰਿਹਾ। ਅਧਿਕਾਰੀਆਂ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਉਣ ਵਾਲੀਆਂ ਚੋਣਾਂ 'ਚ EVM ਦੀ ਬਜਾਏ ਬੈਲਟ ਪੇਪਰਾਂ ਰਾਹੀਂ ਕਰਵਾਈ ਜਾਵੇ ਵੋਟਿੰਗ : ਖੜਗੇ
NEXT STORY