ਨਵੀਂ ਦਿੱਲੀ (ਭਾਸ਼ਾ) - ਦੇਸ਼ ਦਾ ਮਾਲ ਨਿਰਯਾਤ ਜਨਵਰੀ 'ਚ ਸਾਲਾਨਾ ਆਧਾਰ 'ਤੇ 3.12 ਫ਼ੀਸਦੀ ਵਧ ਕੇ 36.92 ਅਰਬ ਅਮਰੀਕੀ ਡਾਲਰ 'ਤੇ ਪਹੁੰਚ ਗਿਆ ਹੈ। ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ 'ਚ ਦਰਾਮਦ ਸਾਲਾਨਾ ਆਧਾਰ 'ਤੇ ਕਰੀਬ ਤਿੰਨ ਫ਼ੀਸਦੀ ਵਧ ਕੇ 54.41 ਅਰਬ ਡਾਲਰ ਹੋ ਗਈ। ਜਨਵਰੀ 2024 ਵਿੱਚ ਵਪਾਰ ਘਾਟਾ 17.49 ਅਰਬ ਡਾਲਰ ਸੀ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਮੌਜੂਦਾ ਵਿੱਤੀ ਸਾਲ 2023-24 ਦੇ ਪਹਿਲੇ 10 ਮਹੀਨਿਆਂ (ਅਪ੍ਰੈਲ-ਜਨਵਰੀ) 'ਚ ਬਰਾਮਦ 4.89 ਫ਼ੀਸਦੀ ਘਟ ਕੇ 353.92 ਅਰਬ ਡਾਲਰ ਰਹਿ ਗਈ ਹੈ। ਇਸ ਦੌਰਾਨ ਦਰਾਮਦ ਵੀ 6.71 ਫ਼ੀਸਦੀ ਘਟ ਕੇ 561.12 ਅਰਬ ਡਾਲਰ ਰਹਿ ਗਈ। ਇਸ ਸਬੰਧ ਵਿਚ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ, "ਅਸੀਂ" ਸਕਾਰਾਤਮਕ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦੀ ਕਾਰਵਾਈ ਤੋਂ ਬਾਅਦ ED ਨੇ Paytm ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ
NEXT STORY