ਮੁੰਬਈ, (ਭਾਸ਼ਾ)— ਬ੍ਰੋਕਰੇਜ ਕੰਪਨੀ ਗੋਲਡਮੈਨ ਸਾਕਸ ਨੇ ਵੀ ਭਾਰਤ ਦੇ ਆਰਥਿਕ ਵਾਧੇ ਦੇ ਅੰਦਾਜ਼ੇ ਨੂੰ ਘਟਾ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਅਗਲੇ ਸਾਲ ਇਕਵਿਟੀ ਸੂਚਕ ਅੰਕ ’ਚ 8.5 ਫ਼ੀਸਦੀ ਵਾਧੇ ਦੀ ਸੰਭਾਵਨਾ ਪ੍ਰਗਟਾਈ ਹੈ।
ਗੋਲਡਮੈਨ ਸਾਕਸ ਦੀ ਰਿਪੋਰਟ ਅਨੁਸਾਰ ਦੇਸ਼ ਦੀ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ ਦਰ 5.3 ਫ਼ੀਸਦੀ ਰਹਿ ਸਕਦੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਇਸ ਦੇ 6 ਫ਼ੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਸੀ। ਪਿਛਲੇ ਹਫ਼ਤੇ ਦੂਜੀ ਤਿਮਾਹੀ ਦੇ ਜੀ. ਡੀ. ਪੀ. ਵਾਧੇ ਦੇ ਅੰਕੜੇ ਆਉਣ ਤੋਂ ਬਾਅਦ ਬ੍ਰੋਕਰੇਜ ਕੰਪਨੀ ਨੇ ਅੰਦਾਜ਼ਾ ਘੱਟ ਕੀਤਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਆਰਥਿਕ ਵਾਧਾ ਦਰ 4.5 ਫ਼ੀਸਦੀ ਰਹੀ ਜੋ 26 ਤਿਮਾਹੀਆਂ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਨੋਮੁਰਾ ਨੇ ਆਰਥਿਕ ਵਾਧੇ ਦੇ ਅੰਦਾਜ਼ੇ ਨੂੰ ਘਟਾਉਂਦਿਆਂ 2019-20 ’ਚ ਇਸ ਦੇ 4.9 ਫ਼ੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ। ਗੋਲਡਮੈਨ ਸਾਕਸ ਦੀ ਮੁੱਖ ਅਰਥਸ਼ਾਸਤਰੀ ਪ੍ਰਾਚੀ ਮਿਸ਼ਰਾ ਨੇ ਕਿਹਾ ਕਿ ਆਰਥਿਕ ਵਾਧਾ ਬਹੁਤ ਹੇਠਾਂ ਆ ਗਿਆ ਹੈ ਅਤੇ ਇੱਥੋਂ ਇਸ ’ਚ ਸੁਧਾਰ ਦੀ ਉਮੀਦ ਹੈ। ਇਸ ’ਚ ਉਮੀਦ ਦੇ ਮੁਕਾਬਲੇ ਤੇਜ਼ੀ ਨਾਲ ਸੁਧਾਰ ਦੀ ਸੰਭਾਵਨਾ ਹੈ।
US ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਡਾਓ 270 ਤੋਂ ਵੱਧ ਅੰਕ ਡਿੱਗਾ
NEXT STORY