ਬਿਜ਼ਨੈੱਸ ਡੈਸਕ : ਜੇਕਰ ਤੁਸੀਂ HDFC ਬੈਂਕ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਬੈਂਕ ਨੇ ਆਪਣੇ ਦੋ ਪ੍ਰਮੁੱਖ ਪ੍ਰੀਮੀਅਮ ਕਾਰਡਾਂ Regalia Gold ਅਤੇ Diners Privilege ਵਿੱਚ ਵੱਡੇ ਬਦਲਾਅ ਕੀਤੇ ਹਨ, ਜਿਸ ਨਾਲ ਗਾਹਕਾਂ ਨੂੰ ਮਿਲਣ ਵਾਲੇ ਲਾਭ ਪਹਿਲਾਂ ਦੇ ਮੁਕਾਬਲੇ ਘੱਟ ਜਾਣਗੇ।
ਇਹ ਵੀ ਪੜ੍ਹੋ : ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਰਿਵਾਰਡ ਪੁਆਇੰਟਸ ਵਿੱਚ ਕੀਤੀ ਕਟੌਤੀ
ਬੈਂਕ ਨੇ Regalia Gold ਕਾਰਡ 'ਤੇ ਰਿਵਾਰਡ ਸਿਸਟਮ ਵਿੱਚ ਬਦਲਾਅ ਕੀਤੇ ਹਨ। ਪਹਿਲਾਂ ਇਸ ਕਾਰਡ ਰਾਹੀਂ 150 ਰੁਪਏ ਖਰਚਣ 'ਤੇ 4 ਰਿਵਾਰਡ ਪੁਆਇੰਟ ਮਿਲਦੇ ਸਨ, ਪਰ ਹੁਣ 200 ਰੁਪਏ ਖਰਚਣ 'ਤੇ 5 ਪੁਆਇੰਟ ਮਿਲਣਗੇ। ਇਸ ਨਾਲ ਕਾਰਡ ਦੀ ਕੁੱਲ ਰਿਵਾਰਡ ਦਰ ਘਟ ਗਈ ਹੈ, ਹਾਲਾਂਕਿ ਸ਼ਾਪਿੰਗ ਅਤੇ ਟ੍ਰੈਵਲ ਵਰਗੀਆਂ ਕੁਝ ਸ਼੍ਰੇਣੀਆਂ ਵਿੱਚ ਪੁਰਾਣੀਆਂ ਦਰਾਂ ਹੀ ਲਾਗੂ ਰਹਿਣਗੀਆਂ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਏਅਰਪੋਰਟ ਲਾਉਂਜ ਐਕਸੈਸ
ਹੁਣ ਖਰਚੇ 'ਤੇ ਨਿਰਭਰ 1 ਜੁਲਾਈ 2026 ਤੋਂ ਮੁਫ਼ਤ ਡੋਮੇਸਟਿਕ ਏਅਰਪੋਰਟ ਲਾਉਂਜ ਐਕਸੈਸ ਦੀ ਸਹੂਲਤ ਹੁਣ ਸਿੱਧੀ ਤੁਹਾਡੇ ਖਰਚੇ ਨਾਲ ਜੋੜ ਦਿੱਤੀ ਗਈ ਹੈ। ਹੁਣ ਗਾਹਕਾਂ ਨੂੰ ਹਰ ਤਿਮਾਹੀ (ਕੈਲੰਡਰ ਕੁਆਰਟਰ) ਵਿੱਚ ਘੱਟੋ-ਘੱਟ 60,000 ਰੁਪਏ ਖਰਚ ਕਰਨੇ ਹੋਣਗੇ।
Regalia Gold: ਇਸ ਸ਼ਰਤ ਨੂੰ ਪੂਰਾ ਕਰਨ ਵਾਲੇ ਗਾਹਕਾਂ ਨੂੰ ਹਰ ਤਿਮਾਹੀ ਵਿੱਚ 3 ਮੁਫ਼ਤ ਲਾਉਂਜ ਵਿਜ਼ਿਟ ਮਿਲਣਗੇ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੋ ਦਿੱਗਜਾਂ ਨਾਲ Lunch ਕਰਨ ਦੀ ਲੱਗ ਗਈ 75 ਕਰੋੜ ਦੀ ਬੋਲੀ
Diners Privilege: ਇਸ ਕਾਰਡ 'ਤੇ SmartBuy ਵਾਊਚਰ ਰਾਹੀਂ 2 ਡੋਮੇਸਟਿਕ ਅਤੇ 1 ਇੰਟਰਨੈਸ਼ਨਲ ਲਾਉਂਜ ਐਕਸੈਸ ਦੀ ਸਹੂਲਤ ਮਿਲੇਗੀ।
ਨਵੀਆਂ ਫੀਸਾਂ ਅਤੇ ਚਾਰਜਿਜ਼
ਬੈਂਕ ਨੇ ਕੁਝ ਨਵੇਂ ਚਾਰਜ ਵੀ ਲਾਗੂ ਕੀਤੇ ਹਨ ਜੋ 15 ਮਈ 2026 ਤੋਂ ਪ੍ਰਭਾਵੀ ਹੋ ਚੁੱਕੇ ਹਨ।
DCC ਫੀਸ: ਅੰਤਰਰਾਸ਼ਟਰੀ ਲੈਣ-ਦੇਣ 'ਤੇ ਜੇਕਰ ਬਿੱਲ ਰੁਪਏ ਵਿੱਚ ਆਉਂਦਾ ਹੈ, ਤਾਂ ਹੁਣ 1.75% Dynamic Currency Conversion (DCC) ਫੀਸ ਦੇਣੀ ਪਵੇਗੀ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਜਾਣੋ ਕਿੱਥੋਂ ਤੱਕ ਪਹੁੰਚ ਸਕਦੇ ਹਨ ਭਾਅ
ਕਾਰਡ ਰਿਪਲੇਸਮੈਂਟ: ਕਾਰਡ ਗੁਆਚਣ ਜਾਂ ਖਰਾਬ ਹੋਣ 'ਤੇ ਨਵਾਂ ਕਾਰਡ ਬਣਵਾਉਣ ਲਈ 199 ਰੁਪਏ ਦਾ ਚਾਰਜ ਲੱਗੇਗਾ।
ਨਵਾਂ Travel Edge ਪ੍ਰੋਗਰਾਮ
Regalia Gold ਕਾਰਡ ਧਾਰਕਾਂ ਲਈ ਬੈਂਕ ਨੇ 'Travel Edge' ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਗਾਹਕਾਂ ਨੂੰ ਵਾਊਚਰਾਂ ਦੇ ਆਧਾਰ 'ਤੇ ਏਅਰਪੋਰਟ ਟ੍ਰਾਂਸਫਰ, ਹੋਟਲ ਡਾਇਨਿੰਗ ਡਿਸਕਾਊਂਟ, ਸਪਾ ਅਤੇ ਰੂਮ ਅੱਪਗ੍ਰੇਡ ਵਰਗੀਆਂ ਸਹੂਲਤਾਂ ਮਿਲ ਸਕਦੀਆਂ ਹਨ।
ਮਾਹਰਾਂ ਅਨੁਸਾਰ, ਇਨ੍ਹਾਂ ਬਦਲਾਵਾਂ ਤੋਂ ਬਾਅਦ ਹੁਣ ਇਨ੍ਹਾਂ ਪ੍ਰੀਮੀਅਮ ਕਾਰਡਾਂ ਦਾ ਪੂਰਾ ਫਾਇਦਾ ਲੈਣ ਲਈ ਗਾਹਕਾਂ ਨੂੰ ਜ਼ਿਆਦਾ ਖਰਚ ਕਰਨਾ ਪਵੇਗਾ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖਰਚੇ ਦੇ ਪੈਟਰਨ ਅਨੁਸਾਰ ਇਹ ਮੁਲਾਂਕਣ ਕਰਨ ਕਿ ਇਹ ਕਾਰਡ ਅਜੇ ਵੀ ਉਨ੍ਹਾਂ ਲਈ ਫਾਇਦੇਮੰਦ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, 21,600 ਰੁਪਏ ਟੁੱਟੀ ਚਾਂਦੀ, ਜਾਣੋ ਕੀਮਤੀ ਧਾਤਾਂ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
NEXT STORY