ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕ੍ਰੈਡਿਟ ਸਕੋਰ ਅਪਡੇਟ ਸਬੰਧੀ ਇਕ ਵੱਡਾ ਤੇ ਅਹਿਮ ਫੈਸਲਾ ਲਿਆ ਹੈ, ਜਿਸ ਨਾਲ ਕ੍ਰੈਡਿਟ ਕਾਰਡ ਤੇ ਲੋਨ ਲੈਣ ਵਾਲੇ ਕਰੋੜਾਂ ਲੋਕਾਂ ਨੂੰ ਰਾਹਤ ਮਿਲੇਗੀ।
ਜਾਰੀ ਕੀਤੀਆਂ ਗਈਆਂ ਨਵੀਆਂ ਡਰਾਫਟ ਗਾਈਡਲਾਈਨਜ਼ ਮੁਤਾਬਕ ਹੁਣ ਕ੍ਰੈਡਿਟ ਇਨਫਾਰਮੇਸ਼ਨ ਕੰਪਨੀਆਂ (ਸੀ. ਆਈ. ਸੀ.) ਹਰ ਹਫਤੇ ਕ੍ਰੈਡਿਟ ਸਕੋਰ ਨੂੰ ਅਪਡੇਟ ਕਰਨਗੀਆਂ। ਇਹ ਤਬਦੀਲੀ 1 ਅਪ੍ਰੈਲ 2026 ਤੋਂ ਲਾਗੂ ਹੋਵੇਗੀ।
ਫਿਲਹਾਲ ਸੀ. ਆਈ. ਸੀ. ਵੱਲੋਂ ਕ੍ਰੈਡਿਟ ਡਾਟਾ ਨੂੰ ਹਰ 15 ਦਿਨਾਂ ’ਚ ਅਪਡੇਟ ਕੀਤਾ ਜਾਂਦਾ ਹੈ। ਇਸ ਨਾਲ ਕਈ ਵਾਰ ਗਾਹਕਾਂ ਦੇ ਸੁਧਾਰ ਕੀਤੇ ਗਏ ਕ੍ਰੈਡਿਟ ਸਕੋਰ ਨੂੰ ਰਿਪੋਰਟ ’ਚ ਆਉਣ ਵਿਚ ਦੇਰ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਲੋੜੀਂਦੇ ਕ੍ਰੈਡਿਟ ਕਾਰਡ ਜਾਂ ਘੱਟ ਵਿਆਜ ਵਾਲੇ ਲੋਨ ਹਾਸਲ ਕਰਨ ’ਚ ਮੁਸ਼ਕਲ ਆਉਂਦੀ ਹੈ। ਆਰ. ਬੀ. ਆਈ. ਦੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਲੋਨ ਲੈਣ ਵਾਲੇ ਕਰੋੜਾਂ ਲੋਕ ਇਸ ਪ੍ਰੇਸ਼ਾਨੀ ਤੋਂ ਬਚ ਜਾਣਗੇ।
Gold ਹੋਵੇਗਾ ਸਸਤਾ! ਜਾਣੋ ਬਾਬਾ ਵੇਂਗਾ ਦੀ ਸਾਲ 2026 ਦੀ ਸਭ ਤੋਂ ਵੱਡੀ ਭਵਿੱਖਬਾਣੀ
NEXT STORY