ਸਿੰਗਾਪੁਰ (ਇੰਟ.) – ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਵਾਲਿਆਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗਿਰਾਵਟ ’ਚ ਚੱਲ ਰਹੀ ਕ੍ਰਿਪਟੋ ਮਾਰਕੀਟ ਦਰਮਿਆਨ 2-4 ਦਿਨਾਂ ਬਾਅਦ ਨਿਵੇਸ਼ਕਾਂ ਲਈ ਕੋਈ ਨਾ ਕੋਈ ਬੁਰੀ ਖਬਰ ਆ ਰਹੀ ਜਾਂਦੀ ਹੈ। ਕ੍ਰਿਪਟੋ ’ਚ ਨਿਵੇਸ਼ ਕਰਨ ਵਾਲੇ ਭਾਰਤੀ ਨਿਵੇਸ਼ਕਾਂ ਲਈ ਅੱਜ ਸੋਮਵਾਰ ਨੂੰ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਸਿੰਗਾਪੁਰ ਸਥਿਤ ਮੁੱਖ ਦਫਤਰ ਵਾਲਾ ਕ੍ਰਿਪਟੋ ਐਕਸਚੇਂਜ ਅਤੇ ਭਾਰਤੀ ਸਟਾਰਟਅਪ ਵਾਲਡ ਨੇ ਕਿਹਾ ਕਿ ਉਸ ਨੇ ਆਪਣੇ ਪਲੇਟਫਾਰਮ ’ਤੇ ਸਾਰੇ ਤਰ੍ਹਾਂ ਦੀ ਜਮ੍ਹਾ-ਨਿਕਾਸੀ ਨਾਲ ਵਪਾਰਕ ਗਤੀਵਿਧੀ ਨੂੰ ਰੋਕ ਦਿੱਤਾ ਹੈ। ਕ੍ਰਿਪਟੋ ’ਚ ਭਾਰੀ ਗਿਰਾਵਟ ਅਤੇ ਭਾਰਤ ’ਚ ਨਿਯਮਾਂ ਦੇ ਸਖਤ ਹੋਣ ਕਾਰਨ ਵਪਾਰ ਮੁੱਲ ’ਤੇ ਕਾਫੀ ਅਸਰ ਪਿਆ ਹੈ। ਕੰਪਨੀ ਦੇ ਸਾਹਮਣੇ ਵਿੱਤੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਲਿਹਾਜਾ ਇਸ ਕਾਰਨ ਇਸ ਕ੍ਰਿਪਟੋ ਐਕਸਚੇਂਜ ਨੇ ਫਿਲਹਾਲ ਸਾਰੀਆਂ ਗਤੀਵਿਧੀਆਂ ਰੋਕ ਦਿੱਤੀਆਂ ਹਨ।
ਵਾਲਡ ਦਾ ਮੁੱਖ ਦਫਤਰ ਭਾਵੇਂ ਸਿੰਗਾਪੁਰ ਹੈ ਪਰ ਇਸ ਦਾ ਜ਼ਿਆਦਾਤਰ ਕਾਰੋਬਾਰ ਭਾਰਤ ’ਚ ਹੀ ਹੈ। ਇਸ ਕਾਰਨ ਇਸ ’ਚ ਸਭ ਤੋਂ ਵੱਧ ਪੈਸਾ ਭਾਰਤੀਆਂ ਦਾ ਹੀ ਫਸਿਆ ਹੋਇਆ ਹੈ। ਕੰਪਨੀ ਨੇ ਕਿਹਾ ਕਿ ਮੌਜੂਦਾ ਬਾਜ਼ਾਰ ਸਥਿਤੀਆਂ ਕਾਰਨ ਐਕਸਚੇਂਜ ’ਚੋਂ ਗਾਹਕ ਵੱਡੀ ਮਾਤਰਾ ’ਚ ਪੈਸਾ ਕੱਢ ਰਹੇ ਹਨ। 12 ਜੂਨ 2022 ਤੋਂ ਐਕਸਚੇਂਜ ’ਤੇ ਨਿਕਾਸੀ 197.7 ਮਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ।
ਵਾਲਡ ਨੇ ਕਿਹਾ ਕਿ ਉਸ ਨੇ ਕ੍ਰਾਲ ਪੀ. ਟੀ. ਈ. ਲਿਮਟਿਡ ਨੂੰ ਆਪਣੇ ਵਿੱਤੀ ਸਲਾਹਕਾਰ ਵਜੋਂ ਚੁਣਿਆ। ਨਾਲ ਹੀ ਭਾਰਤ ’ਚ ਸਿਰਿਲ ਅਮਰਚੰਦ ਮੰਗਲਦਾਸ ਅਤੇ ਸਿੰਗਾਪੁਰ ’ਚ ਰਾਜਾ ਐਂਡ ਟੈਨ ਸਿੰਗਾਪੁਰ ਐੱਲ. ਐੱਲ. ਪੀ. ਨੂੰ ਕਾਨੂੰਨੀ ਸਲਾਹਕਾ ਨਿਯੁਕਤ ਕੀਤਾ ਹੈ।
ਕੁੱਝ ਦਿਨ ਪਹਿਲਾਂ 30 ਫੀਸਦੀ ਸਟਾਫ ਨੂੰ ਕੱਢਿਆ ਸੀ
ਕੁੱਝ ਦਿਨ ਪਹਿਲਾਂ ਹੀ ਵਾਲਡ ਨੇ ਆਪਣੇ 30 ਫੀਸਦੀ ਸਟਾਫ ਨੂੰ ਕੱਢ ਦਿੱਤਾ ਸੀ। ਜੁਲਾਈ 2021 ’ਚ ਵਾਲਡ ਨੇ ਪੇਪਾਲ ਦੇ ਸੰਸਥਾਪਕ ਪੀਟਰ ਥਿਏਲ ਦੇ ਵੇਲਰ ਵੈਂਚਰਸ ਦੀ ਅਗਵਾਈ ’ਚ ਸੀਰੀਜ਼ ਏ ਫੰਡਿੰਗ ਰਾਊਂਡ ’ਚ 25 ਮਿਲੀਅਨ ਡਾਲਰ ਯਾਨੀ 195 ਕਰੋੜ ਰੁਪਏ ਜੁਟਾਏ। ਪੇਨਟੇਰਾ ਕੈਪੀਟਲ, ਕੁਆਈਨਬੇਸ ਵੈਂਚਰਸ, ਸੀ. ਐੱਮ. ਟੀ. ਡਿਜੀਟਲ, ਗੁਮੀ ਕ੍ਰਿਪਟੋਸ, ਰਾਬਰਟ ਲੇਸ਼ਨਰ ਅਤੇ ਕੈਡੇਂਜਾ ਕੈਪੀਟਲ ਵਰਗੇ ਨਿਵੇਸ਼ਕਾਂ ਨੂੰ ਵੀ ਫੰਡਿੰਗ ਰਾਊਂਡ ’ਚ ਹਿੱਸਾ ਲਿਆ। ਵਾਲਡ ਦਾ ਮੁੱਖ ਦਫਤਰ ਸਿੰਗਾਪੁਰ ’ਚ ਹੈ, ਇਸ ਦੀ ਜ਼ਿਆਦਾਤਰ ਟੀਮ ਭਾਰਤ ’ਚ ਹੈ।
ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ, ਰਿਪੋਰਟ ਦਾ ਦਾਅਵਾ - ਹੋਰ ਡਿੱਗੇਗਾ
NEXT STORY