ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਪੁਰਾਣੇ ਬੈਂਕਾਂ ਦੀ ਲਿਸਟ 'ਚ ਸ਼ਾਮਲ 3 ਸਰਕਾਰੀ ਬੈਂਕਾਂ ਦੀ ਹੋਂਦ ਨਵੇਂ ਸਾਲ 'ਤੇ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਅਜਿਹੇ ਵਿਚ ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਗੱਲ ਕਰ ਰਹੇ ਹਾਂ ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜਯਾ ਬੈਂਕ ਦੀ। ਦਰਅਸਲ ਵਿੱਤ ਮੰਤਰਾਲਾ ਨੇ ਇਨ੍ਹਾਂ ਤਿੰਨਾਂ ਬੈਂਕਾਂ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਤਿੰਨਾਂ ਬੈਂਕਾਂ ਦਾ ਰਲੇਵਾਂ ਕਰ ਕੇ ਇਕ ਨਵਾਂ ਬੈਂਕ ਬਣਾਇਆ ਜਾਵੇਗਾ।
ਤੁਹਾਨੂੰ ਫਿਰ ਤੋਂ ਖੋਲ੍ਹਣਾ ਪਵੇਗਾ ਖਾਤਾ
ਵਿੱਤ ਮੰਤਰਾਲਾ ਵਲੋਂ ਦਿੱਤੀ ਗਈ ਮਨਜ਼ੂਰੀ ਤੋਂ ਬਾਅਦ ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡਾ ਖਾਤਾ ਬੈਂਕ ਆਫ ਬੜੌਦਾ, ਦੇਨਾ ਬੈਂਕ ਜਾਂ ਵਿਜਯਾ ਬੈਂਕ ਵਿਚ ਹੈ ਤਾਂ ਤੁਹਾਨੂੰ ਆਪਣਾ ਖਾਤਾ ਫਿਰ ਤੋਂ ਖੋਲ੍ਹਣਾ ਪਵੇਗਾ। ਖਾਤਾ ਖੋਲ੍ਹਣ ਲਈ ਤੁਹਾਨੂੰ ਫਿਰ ਤੋਂ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਨਵੀਂ ਚੈੱਕ ਬੁੱਕ, ਏ. ਟੀ. ਐੱਮ. ਕਾਰਡ ਅਤੇ ਪਾਸਬੁੱਕ ਮਿਲੇਗੀ। ਸਿਰਫ ਗਾਹਕਾਂ ਲਈ ਹੀ ਨਹੀਂ ਸਗੋਂ ਬੈਂਕ ਲਈ ਵੀ ਰਲੇਵੇਂ ਤੋਂ ਬਾਅਦ ਪ੍ਰੇਸ਼ਾਨੀ ਵਧ ਜਾਵੇਗੀ। ਉਨ੍ਹਾਂ ਦਾ ਪੇਪਰ ਵਰਕ ਕਾਫ਼ੀ ਵਧ ਜਾਵੇਗਾ।
ਕੀ ਹੋਵੇਗਾ ਤੁਹਾਡੀ ਜਮ੍ਹਾ ਰਾਸ਼ੀ ਦਾ
ਇਨ੍ਹਾਂ ਤਿੰਨਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਜੋ ਬੈਂਕ ਹੋਂਦ ਵਿਚ ਆਵੇਗਾ, ਉਹ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਬਾਅਦ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਹੋਵੇਗਾ। ਤਿੰਨਾਂ ਬੈਂਕਾਂ ਦੇ ਗਾਹਕਾਂ ਦੀ ਜਮ੍ਹਾ ਰਾਸ਼ੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਦੇਸ਼ ਵਿਚ ਜੋ 5 ਵੱਡੇ ਬੈਂਕ ਹਨ, ਉਨ੍ਹਾਂ ਵਿਚ ਐੱਸ. ਬੀ. ਆਈ., ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਸ਼ਾਮਲ ਹਨ। ਇਨ੍ਹਾਂ ਬੈਂਕਾਂ 'ਚ ਐੱਸ. ਬੀ. ਆਈ. ਵਿਚ ਫਿਲਹਾਲ ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਹੋ ਚੁੱਕਾ ਹੈ।
ਜੈੱਟ ਏਅਰਵੇਜ਼ ਨੂੰ ਡੁੱਬਣੋਂ ਬਚਾਏਗੀ ਏਤਿਹਾਦ
NEXT STORY