ਨਵੀਂ ਦਿੱਲੀ -ਨਕਦੀ ਦੇ ਸੰਕਟ ਨਾਲ ਜੂਝ ਰਹੀ ਨਿੱਜੀ ਹਵਾਈ ਸੇਵਾਦਾਤਾ ਕੰਪਨੀ ਜੈੱਟ ਏਅਰਵੇਜ਼ ਦੀ ਮਦਦ ਲਈ ਉਸ ਦੀ ਸਹਿਯੋਗੀ ਏਤਿਹਾਦ ਅੱਗੇ ਆ ਗਈ ਹੈ। ਦਰਅਸਲ ਵੀਰਵਾਰ ਨੂੰ ਹੋਈ ਬੋਰਡ ਦੀ ਬੈਠਕ ’ਚ ਏਤਿਹਾਦ ਏਅਰਵੇਜ਼ ਨੇ ਜੈੱਟ ਏਅਰਵੇਜ਼ ਦੀ ਮਦਦ ਕਰਨ ਦੀਆਂ ਕਈ ਯੋਜਨਾਵਾਂ ਬਣਾਈਆਂ। ਨਾਲ ਹੀ ਏਤਿਹਾਦ ਏਅਰਵੇਜ਼ 150 ਮਿਲੀਅਨ ਡਾਲਰ ਦਾ ਸਾਫਟ ਲੋਨ ਲੈਣ ਲਈ ਜੈੱਟ ਏਅਰਵੇਜ਼ ਦੀ ਗਾਰੰਟਰ ਬਣਨ ਲਈ ਵੀ ਤਿਆਰ ਹੈ। ਇੰਨਾ ਹੀ ਨਹੀਂ ਇਸ ਲੋਨ ਨੂੰ ਛੇਤੀ ਤੋਂ ਛੇਤੀ ਲੈਣ ਲਈ ਉਹ ਜੈੱਟ ਏਅਰਵੇਜ਼ ਦੀ ਮਦਦ ਵੀ ਕਰੇਗੀ।
ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਏਤਿਹਾਦ ਏਅਰਵੇਜ਼ ’ਚ ਇਕ ਵੱਡੀ ਹਿੱਸੇਦਾਰੀ ਵੀ ਖਰੀਦ ਸਕਦੀ ਹੈ। ਦੋਵਾਂ ਵਿਚਾਲੇ ਇਸ ਨੂੰ ਲੈ ਕੇ ਗੱਲਬਾਤ ਵੀ ਚੱਲ ਰਹੀ ਹੈ ਪਰ ਇਸ ਡੀਲ ਨੂੰ ਲੈ ਕੇ ਜੋ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ, ਉਹ ਇਹ ਹਨ ਕਿ ਨਰੇਸ਼ ਗੋਇਲ ਜੈੱਟ ਏਅਰਵੇਜ਼ ਤੋਂ ਆਪਣਾ ਕੰਟਰੋਲ ਗੁਆਉਣਾ ਨਹੀਂ ਚਾਹੁੰਦੇ ਹਨ। ਫਿਲਹਾਲ ਏਤਿਹਾਦ ਏਅਰਵੇਜ਼ ਦੀ ਜੈੱਟ ’ਚ 24 ਫ਼ੀਸਦੀ ਹਿੱਸੇਦਾਰੀ ਹੈ।
ਓਧਰ ਏਤਿਹਾਦ ਏਅਰਵੇਜ਼ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਏਤਿਹਾਦ ਜੈੱਟ ਏਅਰਵੇਜ਼ ਦੀ ਮਦਦ ਕਰਨ ਲਈ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਏਤਿਹਾਦ ਜੈੱਟ ਏਅਰਵੇਜ਼ ਦੀ ਮਦਦ ਕਰ ਚੁੱਕੀ ਹੈ। ਸਾਲ 2013 ’ਚ ਜਦੋਂ ਜੈੱਟ ਏਅਰਵੇਜ਼ ਬੁਰੇ ਤਰੀਕੇ ਨਾਲ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਸੀ, ਉਸ ਸਮੇਂ ਏਤਿਹਾਦ ਏਅਰਵੇਜ਼ ਨੇ ਜੈੱਟ ਏਅਰਵੇਜ਼ ਦੀ 24 ਫ਼ੀਸਦੀ ਹਿੱਸੇਦਾਰੀ ਖਰੀਦ ਕੇ ਉਸ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਵੀ ਕਈ ਵਾਰ ਏਤਿਹਾਦ ਜੈੱਟ ਏਅਰਵੇਜ਼ ਦੀ ਮਦਦ ਕਰ ਚੁੱਕੀ ਹੈ।
ਸਾਲ 2018 : ਕਾਰਪੋਰੇਟ ਵਰਲਡ ਅਤੇ ਬੈਂਕਿੰਗ ਸੈਕਟਰ 'ਚ ਹੋਈ ਉਥਲ-ਪੁਥਲ
NEXT STORY