ਨਵੀਂ ਦਿੱਲੀ - ਰੁਪਏ 'ਚ ਗਿਰਾਵਟ ਦਾ ਸਿਲਸਿਲਾ ਰੁਕਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਸ਼ੁੱਕਰਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ 85.81 ਰੁਪਏ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ, ਜੋ ਪਿਛਲੇ ਦੋ ਸਾਲਾਂ 'ਚ ਸਭ ਤੋਂ ਵੱਡੀ ਗਿਰਾਵਟ ਹੈ। ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਦੇ ਸਮੇਂ ਇਹ 85.27 ਰੁਪਏ ਪ੍ਰਤੀ ਡਾਲਰ 'ਤੇ ਸੀ। 19 ਦਸੰਬਰ ਨੂੰ ਰੁਪਇਆ ਪਹਿਲੀ ਵਾਰ 85 ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਡਾਲਰ ਦੇ ਮੁਕਾਬਲੇ ਰੁਪਏ ਦੀ ਇਹ ਲਗਾਤਾਰ ਸੱਤਵੀਂ ਸਾਲਾਨਾ ਗਿਰਾਵਟ ਹੈ। ਇਸ ਮਹੀਨੇ ਰੁਪਏ ਨੇ ਦੋ ਸਾਲਾਂ 'ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਪਿੰਡਾਂ ਦੇ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ ਮੁਫ਼ਤ ਜ਼ਮੀਨਾਂ! ਪੜ੍ਹੋ ਪੂਰੀ ਖ਼ਬਰ
ਜਾਣੋ ਰੁਪਏ ਦੇ ਡਿੱਗਣ ਦਾ ਕੀ ਹੋਵੇਗਾ ਅਸਰ
ਸਭ ਤੋਂ ਪਹਿਲਾਂ ਰੁਪਏ ਦੀ ਗਿਰਾਵਟ ਅਰਥਵਿਵਸਥਾ ਦੇ ਕਮਜ਼ੋਰ ਹੋਣ ਦਾ ਸੰਕੇਤ ਹੈ। ਇਹ ਸਥਿਤੀ ਵਿਦੇਸ਼ੀ ਪੂੰਜੀ ਦੇ ਬਹੁਤ ਜ਼ਿਆਦਾ ਨਿਕਾਸੀ ਕਾਰਨ ਪੈਦਾ ਹੋਈ ਹੈ। ਰੁਪਏ ਦੇ ਕਮਜ਼ੋਰ ਹੋਣ ਕਾਰਨ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਘੱਟਦਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਸਾਲ ਅਤੇ ਮਹੀਨਾ ਦੋਵੇਂ ਖ਼ਤਮ ਹੋਣ ਕਾਰਨ ਦਰਾਮਦਕਾਰਾਂ ਵੱਲੋਂ ਅਦਾਇਗੀ ਲਈ ਡਾਲਰਾਂ ਦੀ ਮੰਗ ਵਧੀ ਹੈ।
ਇਹ ਵੀ ਪੜ੍ਹੋ : ਸਿਰਫ਼ 601 ਰੁਪਏ 'ਚ ਮਿਲੇਗਾ 1 ਸਾਲ ਲਈ ਅਨਲਿਮਟਿਡ ਡਾਟਾ, Jio ਦਾ ਧਮਾਕੇਦਾਰ ਆਫ਼ਰ
ਇਸ ਕਾਰਨ ਮੰਗ ਵਧਣ ਨਾਲ ਡਾਲਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਸਥਾਨਕ ਮੁਦਰਾ 'ਤੇ ਦਬਾਅ ਵਧ ਰਿਹਾ ਹੈ। ਇਹ ਵੀ ਰੁਪਏ ਦੇ ਹੋਰ ਡਿੱਗਣ ਦਾ ਵੱਡਾ ਕਾਰਨ ਹੈ। ਫਿਰ ਵੀ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਘਰੇਲੂ ਬਾਜ਼ਾਰਾਂ 'ਚ ਸੁਧਾਰ ਦਾ ਰੁਖ ਰੁਪਏ ਨੂੰ ਕੁਝ ਕੰਟਰੋਲ 'ਚ ਰੱਖ ਰਿਹਾ ਹੈ।
ਇਹ ਵੀ ਪੜ੍ਹੋ : ਫੋਨ 'ਤੇ 1 ਮਹੀਨੇ ਤਕ ਫਰੀ ਚੱਲੇਗਾ ਇੰਟਰਨੈੱਟ, ਜਾਣੋ ਕਿਵੇਂ ਲਈਏ ਮੌਕੇ ਦਾ ਫਾਇਦਾ
86 ਰੁਪਏ ਤੋਂ ਹੇਠਾਂ ਡਿੱਗਣ ਦੀ ਸੰਭਾਵਨਾ
ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 86 ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਮਾਰਚ ਦੇ ਅੰਤ ਤੱਕ ਇਸ ਦੇ ਇਸ ਪੱਧਰ ਤੱਕ ਡਿੱਗਣ ਦੀ ਉਮੀਦ ਹੈ। ਇਸ ਸਾਲ ਹੁਣ ਤੱਕ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਫੀਸਦੀ ਕਮਜ਼ੋਰ ਹੋਇਆ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਇਹ 85.35 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਬਾਅਦ ਵੀ ਰੁਪਏ ਦੀ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ।
ਇਹ ਵੀ ਪੜ੍ਹੋ : 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਆਹ ਕਰਾਵੇਗਾ ਇਹ ਜੋੜਾ! ਖੁਦ ਲਾੜੇ ਨੇ ਦੱਸੀ ਪੂਰੀ ਗੱਲ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BMW ਨਹੀਂ ਡਾ. ਮਨਮੋਹਨ ਸਿੰਘ ਨੂੰ ਪਸੰਦ ਸੀ ਆਪਣੀ ਇਹ ਪੁਰਾਣੀ ਕਾਰ, ਬਾਡੀਗਾਰਡ ਨੇ ਯਾਦਾਂ ਕੀਤੀਆਂ ਸਾਂਝੀਆਂ
NEXT STORY