ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਕੰਪਨੀ BSNL ਦੇ ਯੂਜ਼ਰਜਸ ਲਈ ਖੁਸ਼ਖਬਰੀ ਹੈ। ਕੰਪਨੀ ਆਪਣੇ ਦੋ ਫਾਈਬਰ ਬ੍ਰਾਡਬੈਂਡ ਪਲਾਨ ਦੇ ਨਾਲ ਇੱਕ ਮਹੀਨੇ ਲਈ ਮੁਫ਼ਤ ਇੰਟਰਨੈੱਟ ਦੇ ਰਿਹਾ ਹੈ। ਫੈਸਟੀਵਲ ਆਫਰ ਦੇ ਤਹਿਤ ਮੁਫਤ ਇੰਟਰਨੈੱਟ ਦਿੱਤਾ ਜਾ ਰਿਹਾ ਹੈ। BSNL ਦੇ ਇਨ੍ਹਾਂ ਦੋਵਾਂ ਪਲਾਨ ਦੀ ਕੀਮਤ 500 ਰੁਪਏ ਤੋਂ ਘੱਟ ਹੈ।
ਇਹ ਵੀ ਪੜ੍ਹੋ : ਸਿਗਰਟ ਤੇ ਤੰਬਾਕੂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ! ਕਾਨੂੰਨ ਤੋੜਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ
ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੇ ਇਸ ਸਾਲ ਆਪਣੇ ਰਿਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਸੀ, ਜਿਸ ਕਰਕੇ ਯੂਜ਼ਰਸ ਵੱਡੀ ਗਿਣਤੀ ਵਿਚ BSNL ਦਾ ਇਸਤੇਮਾਲ ਕਰਨ ਲੱਗੇ ਹਨ। ਇਸ ਲਈ ਹੁਣ ਕੰਪਨੀ ਆਪਣੇ ਹੋਰ ਯੂਜ਼ਰਸ ਜੋੜਣ ਅਤੇ ਪੁਰਾਣੇ ਨੂੰ ਬਣਾਏ ਰੱਖਣ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ
ਜਾਣੋ ਆਫ਼ਰ ਬਾਰੇ
BSNL ਆਪਣੇ ਫਾਈਬਰ ਵੇਸਿਕ ਨਿਓ ਅਤੇ ਫਾਈਬਰ ਬੇਸਿਕ ਬ੍ਰਾਂਡਬੈਂਡ ਪਲਾਨ ਦੇ ਨਾਲ ਇੱਕ ਮਹੀਨੇ ਲਈ ਫ੍ਰੀ ਇੰਟਰਨੈੱਟ ਆਫ਼ਰ ਕਰ ਰਿਹਾ ਹੈ। ਇਸ ਆਫ਼ਰ ਦਾ ਲਾਭ ਲੈਣ ਲਈ ਤੁਹਾਨੂੰ ਘੱਟ ਤੋਂ ਘੱਟ ਇਹ ਪਲਾਨ 3 ਮਹੀਨਿਆਂ ਲਈ ਲੈਣਾ ਹੋਵੇਗਾ। BSNL ਦਾ ਇਹ ਤਿਉਹਾਰੀ ਆਫ਼ਰ 31 ਦਸੰਬਰ ਤੱਕ ਹੀ ਉਪਲਬਧ ਹੈ। ਜੇਕਰ ਤੁਹਾਨੂੰ ਇਸ ਆਫ਼ਰ ਦਾ ਫਾਇਦਾ ਲੈਣਾ ਹੈ ਤਾਂ 31 ਦਸੰਬਰ ਤੋਂ ਪਹਿਲਾ ਇਨ੍ਹਾਂ ਪਲਾਨਸ ਨਾਲ ਰਿਚਾਰਜ ਕਰਵਾ ਲਓ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਫਾਈਬਰ ਬੇਸਿਕ ਨਿਓ ਪਲਾਨ ਦੇ ਫਾਇਦੇ
BSNL ਦੇ ਇਸ ਪਲਾਨ ਦੀ ਕੀਮਤ 449 ਰੁਪਏ ਹੈ। ਇਸ ਪਾਲਨ 'ਚ 30Mbps ਦੀ ਸਪੀਡ ਦੇ ਨਾਲ ਇੱਕ ਮਹੀਨੇ ਲਈ 3300GB ਡਾਟਾ ਮਿਲੇਗਾ। ਰੋਜ਼ਾਨਾ ਤੁਹਾਨੂੰ 100GB ਤੋਂ ਜ਼ਿਆਦਾ ਡਾਟਾ ਮਿਲੇਗਾ। ਪੂਰਾ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 4Mbps ਰਹਿ ਜਾਵੇਗੀ। ਇਸਦੇ ਨਾਲ ਹੀ ਪਲਾਨ 'ਚ ਤੁਹਾਨੂੰ ਅਨਲਿਮਟਿਡ ਕਾਲ ਅਤੇ STD ਕਾਲ ਦਾ ਲਾਭ ਵੀ ਮਿਲੇਗਾ। ਜੇਕਰ ਤੁਸੀਂ ਇਸ ਪਲਾਨ ਨੂੰ 3 ਮਹੀਨੇ ਲਈ ਰਿਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ 50 ਰੁਪਏ ਦੀ ਛੋਟ ਵੀ ਮਿਲੇਗੀ।
ਫਾਈਬਰ ਬੇਸਿਕ ਪਲਾਨ ਦੇ ਫਾਇਦੇ
499 ਰੁਪਏ ਦੇ ਇਸ ਪਾਲਨ 'ਚ ਤੁਹਾਨੂੰ 50Mbps ਡਾਟਾ ਸਪੀਡ ਮਿਲਦੀ ਹੈ। ਇਹ ਪਲਾਨ 3300GB ਮਹੀਨਾਵਰ ਡਾਟਾ ਦੀ ਪੇਸ਼ਕਸ਼ ਕਰਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਭਾਰਤ 'ਚ ਕਿਸੇ ਵੀ ਨੈੱਟਵਰਕ 'ਤੇ ਫ੍ਰੀ 'ਚ ਅਨਲਿਮਟਿਡ ਕਾਲ ਦਾ ਫਾਇਦਾ ਮਿਲੇਗਾ। ਜੇਕਰ ਤੁਸੀਂ ਇਸ ਪਲੈਨ ਨੂੰ 3 ਮਹੀਨੇ ਲਈ ਰਿਚਾਰਜ ਕਰਵਾਉਦੇ ਹੋ ਤਾਂ ਤੁਹਾਨੂੰ 100 ਰੁਪਏ ਦੀ ਛੋਟ ਮਿਲੇਗੀ।
ਇਹ ਵੀ ਪੜ੍ਹੋ : 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਆਹ ਕਰਾਵੇਗਾ ਇਹ ਜੋੜਾ! ਖੁਦ ਲਾੜੇ ਨੇ ਦੱਸੀ ਪੂਰੀ ਗੱਲ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ’ਚ ‘ਡਿਜੀਟਲ ਅਰੈਸਟ’ ਅਤੇ ‘ਸਾਈਬਰ ਸਲੇਵਰੀ’ ਰਾਹੀਂ ਲੋਕਾਂ ਨੂੰ ਲੁੱਟ ਰਹੇ ‘ਸਾਈਬਰ ਅਪਰਾਧੀ’
NEXT STORY