ਨਵੀਂ ਦਿੱਲੀ (ਇੰਟ.) – ਅਮਰੀਕਾ ’ਚ ਫੈੱਡਰਲ ਰਿਜ਼ਰਵ ਦੀ ਮਾਰਕੀਟ ਵੈਲਿਊ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਨੂੰ ਆਪਣੇ ਰਿਜ਼ਰਵ ’ਚ ਸ਼ਾਮਲ ਕਰਨ ਤੋਂ ਨਾਂਹ ਕਰਨ ਦਾ ਕ੍ਰਿਪਟੋ ਮਾਰਕੀਟ ’ਤੇ ਵੱਡਾ ਅਸਰ ਪਿਆ ਹੈ। ਬਿਟਕੁਆਇਨ ’ਚ ਸ਼ੁੱਕਰਵਾਰ ਨੂੰ 8 ਫੀਸਦੀ ਤੋਂ ਜ਼ਿਆਦਾ ਦਾ ਨੁਕਸਾਨ ਸੀ ਅਤੇ ਇਸ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਦੀ ਕੀਮਤ 94,000 ਡਾਲਰ ਤੋਂ ਘੱਟ ਸੀ। ਫੈੱਡਰਲ ਰਿਜ਼ਰਵ ਵੱਲੋਂ ਅਗਲੇ ਸਾਲ ਵਿਆਜ ਦਰਾਂ ਨੂੰ ਸਿਰਫ 2 ਵਾਰ ਘਟਾਉਣ ਦੇ ਫੈਸਲੇ ਕਾਰਨ ਵੀ ਬਾਜ਼ਾਰ ’ਚ ਗਿਰਾਵਟ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਦੂਸਰੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਈਥਰ ਦੀ ਕੀਮਤ 12 ਫੀਸਦੀ ਤੋਂ ਜ਼ਿਆਦਾ ਘਟ ਕੇ 3,232.97 ਡਾਲਰ ’ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਇਕ ਦਿਨ ’ਚ, ਕ੍ਰਿਪਟੋ ਦਾ ਮਾਰਕੀਟ ਪੂੰਜੀਕਰਣ 4 ਪ੍ਰਤੀਸ਼ਤ ਤੋਂ ਵੱਧ ਘਟ ਕੇ ਲਗਭਗ 3.30 ਲੱਖ ਕਰੋੜ ਡਾਲਰ ਹੋ ਗਿਆ ਸੀ। ਇਸ ਬਾਜ਼ਾਰ ’ਚ ਬਿਟਕੁਆਇਨ ਦੀ ਹਿੱਸੇਦਾਰੀ 50 ਫੀਸਦੀ ਤੋਂ ਜ਼ਿਆਦਾ ਦੀ ਹੈ।
ਇਹ ਵੀ ਪੜ੍ਹੋ : Smartwatch ਬਾਜ਼ਾਰ 'ਚ ਖ਼ਤਮ ਹੋਈ Apple ਦੀ ਬਾਦਸ਼ਾਹਤ! ਇਸ ਚੀਨੀ ਬ੍ਰਾਂਡ ਨੇ ਛੱਡਿਆ ਪਿੱਛੇ
ਇਹ ਵੀ ਪੜ੍ਹੋ : Axis Bank ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਕ੍ਰੈਡਿਟ ਕਾਰਡ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : 6 ਪ੍ਰਮੁੱਖ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, Home Loan 'ਤੇ ਵਧਾ ਦਿੱਤਾ Interest Rate
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO Salary Hike: ਪ੍ਰਾਈਵੇਟ ਕਰਮਚਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ, ਵਧੇਗੀ ਬੇਸਿਕ ਸੈਲਰੀ ਅਤੇ ਪੈਨਸ਼ਨ ਲਿਮਟ!
NEXT STORY