ਨਵੀਂ ਦਿੱਲੀ- ਧਨਲਕਸ਼ਮੀ ਬੈਂਕ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਤਿਮਾਹੀ 'ਚ 8 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਵਿੱਤੀ ਸਾਲ 2023-24 ਦੀ ਇਸੇ ਤਿਮਾਹੀ ਵਿਚ ਬੈਂਕ ਨੇ 28 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਧਨਲਕਸ਼ਮੀ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ 2024-25 ਦੀ ਪਹਿਲੀ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਘਟ ਕੇ 338 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਅੰਕੜਾ 341 ਕਰੋੜ ਰੁਪਏ ਸੀ।
ਇਹ ਖ਼ਬਰ ਵੀ ਪੜ੍ਹੋ - REA ਇੰਡੀਆ ਦਾ ਮਾਲੀਆ ਪਹਿਲੀ ਤਿਮਾਹੀ 'ਚ 31 ਫੀਸਦੀ ਵਧ ਕੇ 563 ਕਰੋੜ ਰੁਪਏ
ਬੈਂਕ ਨੇ ਸਮੀਖਿਆ ਅਧੀਨ ਤਿਮਾਹੀ 'ਚ 306 ਕਰੋੜ ਰੁਪਏ ਦੀ ਵਿਆਜ ਆਮਦਨ ਹਾਸਲ ਕੀਤੀ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 289 ਕਰੋੜ ਰੁਪਏ ਸੀ। ਬੈਂਕ ਦੀ ਕੁੱਲ ਗੈਰ-ਕਾਰਗੁਜ਼ਾਰੀ ਸੰਪੱਤੀ (ਐੱਨ.ਪੀ.ਏ.) ਪਹਿਲੀ ਤਿਮਾਹੀ 'ਚ ਘਟ ਕੇ 4.04 ਫੀਸਦੀ 'ਤੇ ਆ ਗਈ, ਜੋ ਪਿਛਲੇ ਸਾਲ ਜੂਨ ਦੇ ਅੰਤ 'ਚ 5.21 ਫੀਸਦੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਆਟੋਮੇਸ਼ਨ' ਨੇ ਰਵਾਇਤੀ ਤੌਰ 'ਤੇ ਮਰਦ-ਪ੍ਰਧਾਨ ਨਿਰਮਾਣ ਖੇਤਰ ਵਿਚ ਔਰਤਾਂ ਲਈ ਬਣਾਇਆ ਰਾਹ
NEXT STORY