ਨਵੀਂ ਦਿੱਲੀ— ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਡੀਜ਼ਲ ਦੀ ਕੀਮਤ ਦੇਸ਼ ਦੇ ਚਾਰ ਵੱਡੇ ਸ਼ਹਿਰਾਂ 'ਚ 20 ਤੋਂ 21 ਪੈਸੇ ਪ੍ਰਤੀ ਲਿਟਰ ਤੱਕ ਘਟਾਈ, ਜਦੋਂ ਕਿ ਪੈਟਰੋਲ ਦੀ ਕੀਮਤ ਸਥਿਰ ਰਹੀ।
ਇਸ ਤੋਂ ਪਹਿਲਾਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਦੋਹਾਂ ਈਂਧਣ ਦੀਆਂ ਕੀਮਤਾਂ 'ਚ ਕਟੌਤੀ ਹੋਈ ਸੀ। ਪਿਛਲੇ ਤਿੰਨ ਦਿਨਾਂ 'ਚ ਡੀਜ਼ਲ ਤਕਰੀਬਨ 80 ਪੈਸੇ ਸਸਤਾ ਹੋ ਚੁੱਕਾ ਹੈ। ਤੇਲ ਮਾਰਕੀਟਿੰਗ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਮੁਤਾਬਕ, ਦਿੱਲੀ 'ਚ ਅੱਜ ਪੈਟਰੋਲ 81.14 'ਤੇ ਸਥਿਰ ਰਹੀ।
ਉੱਥੇ ਹੀ, ਡੀਜ਼ਲ 20 ਪੈਸੇ ਸਸਤਾ ਹੋ ਕੇ 71.82 ਰੁਪਏ ਪ੍ਰਤੀ ਲਿਟਰ ਰਹਿ ਗਈ। ਮੁੰਬਈ 'ਚ ਪੈਟਰੋਲ 87.82 ਰੁਪਏ ਪ੍ਰਤੀ ਲਿਟਰ 'ਤੇ ਟਿਕੀ ਰਹੀ ਅਤੇ ਡੀਜ਼ਲ 21 ਪੈਸੇ ਘੱਟ ਹੋ ਕੇ 78.27 ਰੁਪਏ ਪ੍ਰਤੀ ਲਿਟਰ ਰਹਿ ਗਈ।
ਕੋਲਕਾਤਾ 'ਚ ਪੈਟਰੋਲ 82.67 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ, ਜਦੋਂ ਕਿ ਡੀਜ਼ਲ 20 ਪੈਸੇ ਪ੍ਰਤੀ ਲਿਟਰ ਘੱਟ ਕੇ 75.32 ਰੁਪਏ ਪ੍ਰਤੀ ਲਿਟਰ ਰਹਿ ਗਈ। ਚੇਨਈ 'ਚ ਪੈਟਰੋਲ ਦੀ ਕੀਮਤ 84.21 ਰੁਪਏ ਪ੍ਰਤੀ ਲਿਟਰ ਰਹੀ, ਜਦੋਂ ਕਿ ਡੀਜ਼ਲ ਘੱਟ ਕੇ 77.21 ਰੁਪਏ ਪ੍ਰਤੀ ਲਿਟਰ ਰਹਿ ਗਿਆ। ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 'ਚ 23 ਪੈਸੇ ਤੋਂ 26 ਪੈਸੇ ਤੱਕ ਅਤੇ ਡੀਜ਼ਲ 'ਚ 35 ਪੈਸੇ ਤੋਂ 37 ਪੈਸੇ ਪ੍ਰਤੀ ਲਿਟਰ ਤੱਕ ਘੱਟ ਕੀਤੇ ਗਏ ਸਨ। ਵੀਰਵਾਰ ਨੂੰ ਪੈਟਰੋਲ 14 ਤੋਂ 16 ਪੈਸੇ ਤੱਕ ਅਤੇ ਡੀਜ਼ਲ 19 ਤੋਂ 20 ਪੈਸੇ ਤੱਕ ਸਸਤਾ ਹੋਇਆ ਸੀ।
ਚਾਹ ਬਾਗ਼ ਦੇ ਕਾਮਿਆਂ ਨੂੰ ਮਿਲੇਗਾ 20 ਪ੍ਰਤੀਸ਼ਤ ਬੋਨਸ
NEXT STORY