ਨਵੀਂ ਦਿੱਲੀ — ਨੋਟਬੰਦੀ ਕਾਰਨ ਵਿੱਤੀ ਸਾਲ 2016-17 'ਚ ਡਿਜ਼ੀਟਲ ਭੁਗਤਾਨ 'ਚ 55 ਫੀਸਦੀ ਦਾ ਵਾਧਾ ਹੋਇਆ ਹੈ। ਨੀਤੀ ਆਯੋਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਫਿੱਕੀ ਵਲੋਂ ਆਯੋਜਿਤ 'ਡਿਜ਼ੀਟਲ ਭੁਗਤਾਨ- ਚਲਨ, ਮੁੱਦੇ ਅਤੇ ਚੁਣੌਤੀਆਂ' ਸੰਮੇਲਨ 'ਚ ਨੀਤੀ ਆਯੋਗ ਦੇ ਪ੍ਰਧਾਨ ਸਲਾਹਕਾਰ ਰਤਨ ਪੀ. ਵਾਟਲ ਨੇ ਕਿਹਾ ਕਿ ਵਿੱਤੀ ਸਾਲ 2015-16 ਦੇ ਅੰਤ ਤੱਕ ਡਿਜ਼ੀਟਲ ਭੁਗਤਾਨ 'ਚ ਪਿਛਲੇ ਪੰਜ ਸਾਲਾਂ 'ਚ 28 ਫੀਸਦੀ ਦਾ ਵਾਧਾ ਹੋਇਆ ਹੈ, ਜਦ ਕਿ ਪਿਛਲੇ ਸਾਲ ਇਸ 'ਚ 55 ਫੀਸਦੀ ਦਾ ਤੇਜ਼ ਵਾਧਾ ਦਰਜ ਕੀਤਾ ਗਿਆ ਸੀ।
ਵਾਟਲ ਨੇ ਕਿਹਾ,'ਨੋਟਬੰਦੀ ਕਾਰਨ ਡਿਜ਼ੀਟਲ ਭੁਗਤਾਨ ਵਧਿਆ ਹੈ। ਸਰਕਾਰ ਦੀ ਇਸ ਪਹਿਲ ਦਾ ਮਤਲਬ ਹੈ ਕਿ ਆਖਿਰ 'ਚ ਤਕਨਾਲੋਜੀ ਹੀ ਗਾਹਕਾਂ ਦੇ ਵਿਵਹਾਰ ਨੂੰ ਨਿਰਧਾਰਿਤ ਕਰੇਗੀ ਅਤੇ ਹੁਣ ਜੀ.ਐੱਸ.ਟੀ ਆਉਣ ਨਾਲ ਇਹ ਹੋਰ ਵਧੇਗੀ।' ਨੀਤੀ ਆਯੋਗ ਵਲੋਂ ਡਿਜ਼ੀਟਲ ਭੁਗਤਾਨ ਦੀ ਤਿਆਰੀ 'ਤੇ ਇਕ ਪੁਸਤਕ ਜਾਰੀ ਕਰਦੇ ਹੋਏ ਕਿਹਾ,'ਇਹ ਅੰਕੜੇ ਜ਼ਾਹਿਰ ਕਰਦੇ ਹਨ ਕਿ ਭਾਰਤ ਡਿਜ਼ੀਟਲ ਭੁਗਤਾਨ ਕ੍ਰਾਂਤੀ ਦੀ ਕਗਾਰ 'ਤੇ ਖੜ੍ਹਾ ਹੈ।'
ਰੋਡ-ਏਅਰਪੋਰਟ ਨਿੱਜੀ ਹੱਥਾਂ 'ਚ ਦੇਵੇਗੀ ਸਰਕਾਰ!
NEXT STORY