ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਲੋਕ ਨਕਦੀ ਦੇ ਇਸਤੇਮਾਲ ਤੋਂ ਗੁਰੇਜ਼ ਕਰ ਰਹੇ ਹਨ। ਇਸ ਕਾਰਨ ਲੋਕਾਂ ਵਿਚ ਡਿਜੀਟਲ ਲੈਣ-ਦੇਣ ਦਾ ਰੁਝਾਨ ਵਧਿਆ ਹੈ। ਹੁਣ ਜਿਵੇਂ ਹੀ ਡਿਜੀਟਲ ਲੈਣ-ਦੇਣ ਵਧ ਰਿਹਾ ਹੈ ਉਸ ਦੇ ਨਾਲ ਹੀ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਫੇਲ ਹੋਣ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਖ਼ਾਤਾਧਾਰਕਾਂ ਨੂੰ ਇਸ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਦੇਸ਼ ਦੀ ਮਸ਼ਹੂਰ ਮੋਬਾਈਲ ਪੇਮੈਂਟ ਗੇਟਵੇ UPI 'ਤੇ ਟਰਾਂਜੇਕਸ਼ਨ ਦਾ ਲੋਡ ਲਗਾਤਾਰ ਵਧ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ
ਵਿੱਤੀ ਸਾਲ 2020-21 ਦਰਮਿਆਨ ਅਰਥਚਾਰੇ ਵਿਚ 8 ਫ਼ੀਸਦ ਦੀ ਗਿਰਾਵਟ ਆਈ ਸੀ। ਇਸ ਮਿਆਦ ਦਰਮਿਆਨ ਵੀ 2,230 ਕਰੋੜ ਯੂ.ਪੀ.ਆਈ. ਟਰਾਂਜੈਕਸ਼ਨ ਹੋਈਆਂ। ਇਸ ਦੇ ਮੁਕਾਬਲੇ ਆਈਐਮਪੀਐਸ,ਐਨਈਐਫਟੀ,ਆਰਟੀਜੀਐਸ,ਏਟੀਐਮ, ਪੁਆਇੰਟ ਆਫ਼ ਸੇਲ ਅਤੇ ਚੈੱਕ ਵਰਗੇ ਹੋਰ ਪੇਮੈਂਟ ਮੋਡ ਦੇ ਜ਼ਰੀਏ ਕਰੀਬ 2,000 ਕਰੋੜ ਦਾ ਲੈਣ-ਦੇਣ ਹੋਇਆ ਹੈ।
ਸਾਲ 2021-22 ਵਿਤ ਕੋਰੋਨਾ ਲਾਗ ਦੀ ਦੂਜੀ ਲਹਿਰ ਦੇ ਬਾਵਜੂਦ ਆਰਥਿਕ ਵਿਕਾਸ ਦਰ 10 ਫ਼ੀਸਦੀ ਦੇ ਉੱਪਰ ਰਹਿਣ ਦੀ ਸੰਭਾਵਨਾ ਹੈ। ਬੈਂਕਿੰਗ ਸੈਕਟਰ ਦਾ ਅੰਦਾਜ਼ਾ ਹੈ ਕਿ ਇਸ ਦੌਰਾਨ ਯੂਪੀਆਈ ਟਰਾਂਜੈਕਸ਼ਨ ਵਧ ਕੇ 3,000-3,500 ਕਰੋੜ ਤੱਕ ਪਹੁੰਚ ਜਾਵੇਗਾ। ਅਜਿਹੀ ਸਥਿਤੀ ਵਿਚ ਬੈਂਕਿੰਗ ਜ਼ਰੀਏ ਲੈਣ-ਦੇਣ ਫ਼ੇਲ ਹੋਣ ਦੇ ਮਾਮਲੇ ਵਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਰੇਲਵੇ ਵਿਭਾਗ ਵਲੋਂ ਕੋਰੋਨਾ ਮਰੀਜ਼ਾਂ ਲਈ ਰਾਹਤ, RTPCR ਟੈਸਟ ਸਮੇਤ ਕਈ ਖਰਚੇ ਕੀਤੇ ਮੁਆਫ਼
ਇਕ ਦੂਜੇ ਤੇ ਲਗਾ ਰਹੇ ਦੋਸ਼
ਪਿਛਲੇ ਕੁਝ ਮਹੀਨਿਆਂ ਵਿਚ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਅਤੇ ਐਚਡੀਐਫਸੀ ਬੈਂਕ ਦੇ ਖ਼ਾਤਾਧਾਰਕਾਂ ਨੂੰ ਕਈ ਵਾਰ ਮੋਬਾਈਲ ਅਤੇ ਇੰਟਰਨੈੱਟ ਬੈਂਕਿੰਗ ਫ਼ੇਲ ਹੋਣ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਬੈਂਕਾਂ ਨੇ ਇਸ ਦੀ ਜ਼ਿੰਮੇਵਾਰੀ ਯੂਪੀਆਈ ਤੇ ਪਾ ਦਿੱਤੀ ਹੈ।
ਲਿਮਟ ਕ੍ਰਾਸ ਕਰ ਰਿਹੈ ਸਰਵਰ
ਮਾਹਰਾਂ ਦਾ ਕਹਿਣਾ ਹੈ ਕਿ ਡਿਜੀਟਲ ਬੈਂਕਿੰਗ ਦਾ ਸਰਵਰ ਜਿਸ ਡਾਟਾ ਸੈਂਟਰ ਨਾਲ ਜੁੜਿਆ ਹੋਇਆ ਹੈ ਉਸ ਦੀ ਆਪਣੀ ਸਮਰੱਥਾ ਹੁੰਦੀ ਹੈ। ਟਰਾਂਜੇਕਸ਼ਨ ਵਧਣ ਨਾਲ ਲਿਮਟ ਕ੍ਰਾਸ ਹੋ ਜਾਂਦੀ ਹੈ ਅਤੇ ਲੋਡ ਬੈਲੇਂਸਰ ਫ਼ੇਲ ਹੋ ਜਾਂਦਾ ਹੈ ਜਿਸ ਕਾਰਨ ਟਰਾਂਜੈਕਸ਼ਨ ਵੀ ਫ਼ੇਲ ਹੋ ਜਾਂਦੀਆਂ ਹਨ। ਅਜਿਹੀ ਸਮੱਸਿਆ ਨਾਲ ਨਜਿੱਠਣ ਲਈ ਸਰਵਰ ਡਾਟਾ ਮਜ਼ਬੂਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਵਿਡ-19: ਆਕਸੀਜਨ ਨਾਲ ਲੈੱਸ 2,500 ਬੈੱਡਾਂ ਦਾ ਪ੍ਰਬੰਧ ਕਰੇਗੀ SAIL
NEXT STORY