ਜਲੰਧਰ (ਮਹੇਸ਼)- ਦੋਸਤ ਦੀ ਜਨਮ ਦਿਨ ਪਾਰਟੀ ਤੋਂ ਵਾਪਸ ਆ ਰਹੇ 3 ਨੌਜਵਾਨਾਂ ਦੀ ਐਕਟਿਵਾ ਸਥਾਨਕ ਬੱਸ ਅੱਡੇ ਦੇ ਨੇੜੇ ਸਥਿਤ ਪ੍ਰੇਮ ਢਾਬੇ ਦੇ ਸਾਹਮਣੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਤੇ ਇਸ ਦਰਦਨਾਕ ਹਾਦਸੇ ਵਿਚ 20 ਤੋਂ 23 ਸਾਲ ਦੀ ਉਮਰ ਦੇ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 22 ਸਾਲਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਨੌਜਵਾਨਾਂ ਦੀ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਵੱਡਾ ਫੇਰਬਦਲ! ਬਦਲੇ ਗਏ ਪ੍ਰਧਾਨ
ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਦਸਾ ਸੋਮਵਾਰ ਸਵੇਰੇ ਤੜਕੇ 4.30 ਤੋਂ 5 ਵਜੇ ਦੇ ਵਿਚਕਾਰ ਵਾਪਰਿਆ। ਤਿੰਨੋਂ ਨੌਜਵਾਨ ਐਕਟਿਵਾ ਨੰਬਰ ਪੀ ਬੀ 08 ਐੱਫ. ਈ.-0904 ’ਤੇ ਸਵਾਰ ਸਨ। ਹਾਦਸੇ ਦਾ ਕਾਰਨ ਨੌਜਵਾਨਾਂ ਦੀ ਤੇਜ਼ ਰਫਤਾਰ ਐਕਟਿਵਾ ਦੱਸੀ ਜਾ ਰਹੀ ਹੈ। ਤਿੰਨੋਂ ਨੌਜਵਾਨ ਸੋਫੀ ਪਿੰਡ ਨੇੜੇ ਪਿੰਡ ਅਲੀਪੁਰ ਵਾਲੇ ਪਾਸੇ ਤੋਂ ਆ ਰਹੇ ਸਨ ਤੇ ਉਨ੍ਹਾਂ ਨੇ ਆਪਣੇ-ਆਪਣੇ ਘਰ ਜਾਣਾ ਸੀ। ਚੌਕੀ ਇੰਚਾਰਜ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੰਸ਼ ਪੁੱਤਰ ਦੀਪਕ ਕੁਮਾਰ ਵਾਸੀ ਮਕਾਨ ਨੰਬਰ-1110 ਵਾਲਮੀਕਿ ਮੁਹੱਲਾ ਗੜ੍ਹਾ ਥਾਣਾ ਡਵੀਜ਼ਨ ਨੰਬਰ-7 ਜਲੰਧਰ ਤੇ ਸੁਨੀਲ ਕੁਮਾਰ ਸ਼ੀਲਾ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਸੰਸਾਰਪੁਰ ਥਾਣਾ ਜਲੰਧਰ ਕੈਂਟ ਵਜੋਂ ਹੋਈ ਹੈ ਜਦੋਂਕਿ ਜ਼ਖਮੀ ਨੌਜਵਾਨ ਦਾ ਨਾਂ ਚੇਤਨ ਪੁੱਤਰ ਵਿਕਾਸ ਕੁਮਾਰ ਵਾਸੀ ਮਕਾਨ ਨੰਬਰ-1124 ਵਾਲਮੀਕਿ ਮੁਹੱਲਾ ਗੜ੍ਹਾ ਜਲੰਧਰ ਦੱਸਿਆ ਗਿਆ ਹੈ। ਬੱਸ ਅੱਡਾ ਚੌਕੀ ਦੀ ਪੁਲਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕ ਨੌਜਵਾਨਾਂ ਵੰਸ਼ ਅਤੇ ਸ਼ੀਲਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਤੇ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈ ਕੋਰਟ ’ਚ 10 ਐਡੀਸ਼ਨਲ ਜੱਜਾਂ ਨੇ ਚੁੱਕੀ ਸਹੁੰ
NEXT STORY