ਨਵਾਂਸ਼ਹਿਰ (ਤ੍ਰਿਪਾਠੀ) —ਪਾਵਰ ਆਫ਼ ਅਟਾਰਨੀ ਰੱਦ ਹੋਣ ਦੇ ਬਾਵਜੂਦ ਰਜਿਸਟਰੀਆਂ ਕਰਵਾ ਕੇ 1.42 ਕਰੋੜ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਪੁਲਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਜਸਵਿੰਦਰ ਸਿੰਘ ਪੁੱਤਰ ਮੁਨਸ਼ੀ ਰਾਮ ਵਾਸੀ ਪਿੰਡ ਸਲੋਹ ਨੇ ਦੱਸਿਆ ਕਿ ਉਹ ਯਾਦਵਿੰਦਰ ਸਿੰਘ ਗਿਲ ਪੁੱਤਰ ਬਲਵੰਤ ਸਿੰਘ ਵਾਸੀ ਸਲੋਹ ਹਾਲ ਵਾਸੀ ਇੰਗਲੈਂਡ ਦਾ ਮੁਖਤਿਆਰ ਖ਼ਾਸ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ
ਉਕਤ ਯਾਦਵਿੰਦਰ ਸਿੰਘ,ਰਾਜਨ ਯਾਫਰੀ ਪੁਤਰਾਨ ਬਲਵੰਤ ਸਿੰਘ ਨੇ ਇਕ ਪਾਵਰ ਆਫ਼ ਅਟਾਰਨੀ ਜਸਪਾਲ ਸਿੰਘ ਪੁੱਤਰ ਰਾਮ ਸਿੰਘ ਕੇ ਹੱਕ ਵਿਚ 31ਜੁਲਾਈ 2023 ਨੂੰ ਕੀਤੀ ਸੀ। ਜਿਸ ਵਿੱਚ ਉਕਤ ਪਾਵਰ ਆਫ਼ ਅਟਾਰਨੀ ਜ਼ਮੀਨ ਵੇਚਣ ਦੇ ਬਾਬਤ ਸੀ। ਉਸ ਨੇ ਦੱਸਿਆ ਕਿ 3 ਦਸੰਬਰ 2024 ਨੂੰ ਗਵਾਹਾਂ ਦੀ ਹਾਜਰੀ ਵਿੱਚ ਉਪਰੋਕਤ ਪਾਵਰ ਆਫ਼ ਅਟਾਰਨੀ (ਮੁਖਤਿਆਰੇ ਆਮ) ਨੂੰ ਬਲਵੰਤ ਸਿੰਘ ਅਤੇ ਰਾਜਨ ਯਾਫ਼ਰੀ ਵੱਲੋਂ ਕੈਂਸਲ ਕਰ ਦਿੱਤੀ ਸੀ, ਜਿਸ ਬਾਬਤ ਇਕ ਲਿਖਤ ਹੋਈ ਸੀ ਜਿਸ ਵਿੱਚ ਸਪਸ਼ਟ ਲਿਖਿਆ ਸੀ ਕਿ ਜਸਪਾਲ ਸਿੰਘ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਾਵਰ ਆਫ਼ ਅਟਾਰਨੀ ਦਾ ਇਸਤੇਮਾਲ ਕਰ ਸਕੇ ਪਰ ਕੈਂਸਲ ਪਾਵਰ ਆਫ਼ ਅਟਾਰਨੀ ਨੂੰ ਜਸਪਾਲ ਸਿੰਘ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਗਲਤ ਵਰਤੋਂ ਕਰਕੇ 22 ਦਸੰਬਰ ਨੂੰ 2 ਰਜਿਸਟਰੀਆਂ ਜੇਠੂ ਮਜਾਰਾ ਵਾਸੀ ਮੋਹਨ ਲਾਲ ਅਤੇ ਹਰਦੀਪ ਸਿੰਘ ਦੇ ਹੱਕ ਵਿਚ ਕਰ ਦਿੱਤੀਆਂ, ਜਦਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਪਾਵਰ ਆਫ਼ ਅਟਾਰਨੀ ਰੱਦ ਹੋ ਚੁੱਕੀ ਹੈ। ਇਸ ਉਪਰੰਤ 9 ਜਨਵਰੀ 2025 ਨੂੰ ਬਲਵੰਤ ਸਿੰਘ ਦੀ ਮੌਤ ਹੋ ਗਈ। ਜਸਪਾਲ ਸਿੰਘ ਅਤੇ ਉਪਰੋਕਤ ਲੋਕਾਂ ਨੂੰ ਬਲਵੰਤ ਸਿੰਘ ਦੀ ਮੌਤ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ 9 ਜਨਵਰੀ ਨੂੰ ਹੀ ਬਲਵੰਤ ਸਿੰਘ ਵੱਲੋ ਕੈਂਸਲ ਕੀਤੀ ਪਾਵਰ ਆਫ਼ ਅਟਾਰਨੀ ਦਾ ਇਸਤੇਮਾਲ ਕਰਕੇ 1 ਹੋਰ ਰਜਿਸਟਰੀ ਕਰਵਾ ਦਿੱਤੀ।
ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ, ਇਨ੍ਹਾਂ ਅਧਿਕਾਰੀਆਂ 'ਤੇ ਡਿੱਗੀ ਗਾਜ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਲੋਕਾਂ ਨੇ ਰੱਦ ਕੀਤੀ ਪਾਵਰ ਆਫ ਅਟਾਰਨੀ ਦਾ ਇਸਤੇਮਾਲ ਕਰ ਕੇ ਐੱਨ. ਆਈ. ਆਰ.ਪਰਿਵਾਰ ਦੇ ਨਾਲ ਕਰੀਬ 1.42 ਕਰੋੜ ਰੁਪਏ ਦਾ ਧੋਖਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਉਕਤ ਜਸਪਾਲ ਸਿੰਘ ਨੇ ਰੱਦ ਕੀਤੀ ਪਾਵਰ ਆਫ਼ ਅਟਾਰਨੀ ਦਾ ਇਸਤੇਮਾਲ ਕਰਕੇ ਹੋਰ ਵੀ ਰਜਿਸਟਰੀਆਂ ਕੀਤੀਆਂ ਹਨ। ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਜਸਪਾਲ ਸਿੰਘ,ਮੋਹਨ ਲਾਲ,ਹਰਦੀਪ ਸਿੰਘ ਅਤੇ ਰਵਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਹਿਰ ਓ ਰੱਬਾ! ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਚੱਲਿਆ ਸੀ ਪੰਜਾਬੀ ਮੁੰਡਾ, ਰਾਹ ਵਿਚ ਰੇਲਗੱਡੀ...
NEXT STORY