ਇਸਲਾਮਾਬਾਦ- ਪਾਕਿਸਤਾਨ ’ਚ ਤੇਲ ਭੰਡਾਰ ਵਿਕਸਿਤ ਕਰਨ ਦੇ ਅਮਰੀਕੀ ਸਮਝੌਤੇ ਨੂੰ ਲੈ ਕੇ ਬਲੋਚਿਸਤਾਨੀ ਕਾਫੀ ਭੜਕੇ ਹੋਏ ਹਨ। ਬਲੋਚਿਸਤਾਨੀਆਂ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 30 ਜੁਲਾਈ ਨੂੰ ਵਿਸ਼ਾਲ ਤੇਲ ਭੰਡਾਰ ਵਿਕਸਿਤ ਕਰਨ ਲਈ ਅਮਰੀਕਾ-ਪਾਕਿਸਤਾਨ ਵਪਾਰ ਸਮਝੌਤੇ ਦੇ ਐਲਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸ੍ਰੋਤ ਬਲੋਚਿਸਤਾਨ ਦੀ ਧਰਤੀ ’ਤੇ ਹਨ, ਪਾਕਿਸਤਾਨ ਦੀ ਧਰਤੀ ’ਤੇ ਨਹੀਂ।
‘ਤੇਲ ਪਾਕਿਸਤਾਨ ’ਚ ਨਹੀਂ, ਸਾਡੀ ਧਰਤੀ ’ਚ ਹੈ’
ਟਰੰਪ ਵੱਲੋਂ ਭਾਰਤੀ ਬਰਾਮਦ ’ਤੇ 25 ਫੀਸਦੀ ਟੈਰਿਫ ਲਾਉਣ ਦੇ ਕੁਝ ਘੰਟਿਆਂ ਬਾਅਦ ਇਸ ਸਮਝੌਤੇ ਦਾ ਖੁਲਾਸਾ ਹੋਇਆ। ਬਲੋਚ ਕਾਰਕੁੰਨਾਂ ਨੇ ‘ਤੇਲ ਪਾਕਿਸਤਾਨ ’ਚ ਨਹੀਂ, ਸਾਡੀ ਧਰਤੀ ’ਚ ਹੈ’ ਦੇ ਨਾਅਰੇ ਲਾ ਕੇ ਇਸਦਾ ਮਜ਼ਾਕ ਉਡਾਇਆ। ਇਸ ਤਰ੍ਹਾਂ ਉਨ੍ਹਾਂ ਸ੍ਰੋਤਾਂ ਦੀ ਵਰਤੋਂ ਅਤੇ ਖੁਦਮੁਖਤਿਆਰੀ ਦੀ ਘਾਟ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਵੀ ਉਜਾਗਰ ਕੀਤਾ। ਇਹ ਪ੍ਰਤੀਕਿਰਿਆ ਪਾਕਿਸਤਾਨ ਦੇ ਅਸ਼ਾਂਤ ਸੂਬੇ ’ਚ ਤਣਾਅ ਨੂੰ ਦਰਸਾਉਂਦੀ ਹੈ। ਵੱਖਵਾਦੀ ਕੁਦਰਤੀ ਸ੍ਰੋਤਾਂ ’ਤੇ ਕੰਟਰੋਲ ਦੀ ਮੰਗ ਕਰ ਰਹੇ ਹਨ।
ਬਲੋਚਿਸਤਾਨ ਲਾਉਂਦਾ ਰਿਹਾ ਹੈ ਸ੍ਰੋਤ ਲੁੱਟਣ ਦਾ ਦੋਸ਼
ਟਰੰਪ ਦੇ ਟਰੁੱਥ ਸੋਸ਼ਲ ਪੋਸਟ ’ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਤੇਲ ਭੰਡਾਰ ਨੂੰ ਇਕ ਤੇਲ ਕੰਪਨੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਜਾਵੇਗਾ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ‘ਕਿਸੇ ਦਿਨ’ ਭਾਰਤ ਨੂੰ ਤੇਲ ਵੇਚ ਸਕਦਾ ਹੈ। ਹਾਲਾਂਕਿ ਬਲੋਚਿਸਤਾਨ ਦੇ ਸਭ ਤੋਂ ਵੱਡੇ ਗੈਸ ਖੇਤਰ ਅਤੇ ਕੇਚ ਅਤੇ ਲਾਸਬੇਲਾ ਜ਼ਿਲਿਆਂ ’ਚ ਸੰਭਾਵੀ ਤੇਲ ਭੰਡਾਰਾਂ ਵਾਲਾ ਬਲੋਚਿਸਤਾਨ ਲੰਬੇ ਸਮੇਂ ਤੋਂ ਇਸਲਾਮਾਬਾਦ ’ਤੇ ਸਥਾਨਕ ਲਾਭ ਤੋਂ ਬਿਨਾਂ ਉਸਦੇ ਸ੍ਰੋਤਾਂ ਨੂੰ ਲੁੱਟਣ ਦਾ ਦੋਸ਼ ਲਾਉਂਦਾ ਰਿਹਾ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਕਾਰਕੁੰਨਾਂ ਨੇ ਪੋਸਟ ਕੀਤਾ ਕਿ ‘ਤੇਲ ਪਾਕਿਸਤਾਨ ’ਚ ਨਹੀਂ ਹੈ, ਸਾਡੀ ਧਰਤੀ ’ਚ ਹੈ’। ਟਰੰਪ ਦਾ ਸਮਝੌਤਾ ਬਲੋਚ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਇਹ 2023 ਦੀ ਡਾਨ ਰਿਪੋਰਟ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜਿਸ ’ਚ ਸੂਬੇ ਵੱਲੋਂ ਘੱਟੋ-ਘੱਟ ਪੁਨਰ ਨਿਵੇਸ਼ ਦੇ ਨਾਲ ਪਾਕਿਸਤਾਨ ਦੀ ਅਰਥਵਿਵਸਥਾ ’ਚ 25 ਅਰਬ ਡਾਲਰ ਦੇ ਯੋਗਦਾਨ ਦਾ ਜ਼ਿਕਰ ਹੈ।
ਯੂਕ੍ਰੇਨ 'ਚ ਰੂਸੀ ਹਮਲੇ ਜਾਰੀ, ਮਰਨ ਵਾਲਿਆਂ ਦੀ ਗਿਣਤੀ 28 ਹੋਈ
NEXT STORY