ਬਿਜ਼ਨੈਸ ਡੈਸਕ : ਦਿਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਗੁਜਰਾਤ ਦੀ ਭੂਪੇਂਦਰ ਪਟੇਲ ਸਰਕਾਰ ਨੇ ਸੂਬੇ ਦੇ ਲੱਖਾਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੇਂਦਰ ਸਰਕਾਰ ਦੀ ਤਰਜ਼ 'ਤੇ ਗੁਜਰਾਤ ਸਰਕਾਰ ਨੇ ਵੀ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (DA) ਵਿੱਚ 3 ਫ਼ੀਸਦੀ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 1 ਜੁਲਾਈ 2026 ਤੋਂ ਲਾਗੂ ਮੰਨਿਆ ਜਾਵੇਗਾ।
ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸੂਬਾ ਸਰਕਾਰ ਦੇ ਬੁਲਾਰੇ ਅਤੇ ਮੰਤਰੀ ਜੀਤੂਭਾਈ ਵਾਘਾਣੀ ਨੇ ਦੱਸਿਆ ਕਿ ਇਸ ਵਾਧੇ ਤੋਂ ਬਾਅਦ ਗੁਜਰਾਤ ਦੇ ਕਰਮਚਾਰੀਆਂ ਦਾ ਕੁੱਲ ਮਹਿੰਗਾਈ ਭੱਤਾ ਵਧ ਕੇ 63 ਫ਼ੀਸਦੀ ਹੋ ਜਾਵੇਗਾ। ਛੇਵੇਂ ਅਤੇ ਸੱਤਵੇਂ ਵੇਤਨ ਆਯੋਗ ਦਾ ਲਾਭ ਲੈ ਰਹੇ ਰਾਜ ਸੇਵਾ, ਪੰਚਾਇਤ ਸੇਵਾ ਅਤੇ ਹੋਰ ਅਦਾਰਿਆਂ ਦੇ 4.62 ਲੱਖ ਕਰਮਚਾਰੀਆਂ ਅਤੇ ਲਗਭਗ 5.07 ਲੱਖ ਸੇਵਾਮੁਕਤ ਪੈਨਸ਼ਨਰਾਂ ਸਮੇਤ ਕੁੱਲ 9.69 ਲੱਖ ਤੋਂ ਵੱਧ ਪਰਿਵਾਰਾਂ ਨੂੰ ਇਸ ਫੈਸਲੇ ਦਾ ਸਿੱਧਾ ਫਾਇਦਾ ਮਿਲੇਗਾ।
ਤਿਉਹਾਰਾਂ ਦੇ ਸੀਜ਼ਨ ਨੂੰ ਹੋਰ ਖ਼ੁਸ਼ਗਵਾਰ ਬਣਾਉਣ ਲਈ ਜੁਲਾਈ 2026 ਤੋਂ ਅਕਤੂਬਰ 2026 ਤੱਕ ਦੇ 4 ਮਹੀਨਿਆਂ ਦੀ ਬਕਾਇਆ ਰਾਸ਼ੀ (ਏਰੀਅਰ) ਦਾ ਭੁਗਤਾਨ ਇੱਕੋ ਕਿਸ਼ਤ ਵਿੱਚ ਕੀਤਾ ਜਾਵੇਗਾ। ਇਹ ਏਰੀਅਰ ਨਵੰਬਰ 2026 ਦੀ ਤਨਖਾਹ ਅਤੇ ਪੈਨਸ਼ਨ ਦੇ ਨਾਲ ਕਰਮਚਾਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਸਰਕਾਰ ਵੱਲੋਂ ਏਰੀਅਰ ਵਜੋਂ ਕੁੱਲ 523 ਕਰੋੜ ਰੁਪਏ ਜਾਰੀ ਕੀਤੇ ਜਾਣਗੇ।
ਮਹਿੰਗਾਈ ਭੱਤੇ ਵਿੱਚ ਕੀਤੇ ਗਏ ਇਸ ਵਾਧੇ ਕਾਰਨ ਗੁਜਰਾਤ ਸਰਕਾਰ ਦੇ ਸਰਕਾਰੀ ਖ਼ਜ਼ਾਨੇ 'ਤੇ ਸਾਲਾਨਾ 1,569 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ। ਸਰਕਾਰ ਅਨੁਸਾਰ ਇਹ ਫੈਸਲਾ ਸੁਸ਼ਾਸਨ ਵਿੱਚ ਸਮਰਪਿਤ ਭਾਵਨਾ ਨਾਲ ਸੇਵਾ ਨਿਭਾ ਰਹੇ ਕਰਮਚਾਰੀਆਂ ਦੇ ਉਤਸਵ ਅਤੇ ਖੁਸ਼ੀਆਂ ਨੂੰ ਦੁਗੱਣਾ ਕਰਨ ਲਈ ਲਿਆ ਗਿਆ ਹੈ।
ਟਰੰਪ ਦੀ ਹਾਰ ਮਗਰੋਂ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ ! ਲਗਾਤਾਰ 5ਵੇਂ ਦਿਨ ਵਾਧਾ ਲੈ ਕੇ ਹੋਇਆ ਬੰਦ
NEXT STORY