ਨਵੀਂ ਦਿੱਲੀ- ਰੈਵੇਨਿਊ ਇੰਟੈਲੀਜੈਂਸ ਅਧਿਕਾਰੀਆਂ ਨੇ ਪਿਛਲੇ ਵਿੱਤੀ ਸਾਲ 2021-22 'ਚ ਕੋਕੀਨ, ਮੈਥਮਫੇਟਾਮਾਈਨ ਅਤੇ ਹੈਰੋਇਨ ਵਰਗੇ ਉੱਚ ਮੁੱਲ ਵਾਲੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ) ਦੀ ਇਕ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।
ਅੰਕੜਿਆਂ ਮੁਤਾਬਕ ਵਿੱਤੀ ਸਾਲ ਦੌਰਾਨ 'ਪਾਰਟੀ ਡਰੱਗ' ਕਹੀ ਜਾਣ ਵਾਲੀ ਕੋਕੀਨ ਦੀ ਬਰਾਮਦਗੀ 36 ਗੁਣਾ ਵਧ ਕੇ 310 ਕਿਲੋਗ੍ਰਾਮ ਹੋ ਗਈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਅਧਿਕਾਰੀਆਂ ਨੇ 2020-21 'ਚ 8.7 ਕਿਲੋਗ੍ਰਾਮ ਅਤੇ 2019-20 'ਚ 1.1 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਸੀ।
ਡੀ.ਆਰ.ਆਈ ਅਧਿਕਾਰੀਆਂ ਨੇ ਪਿਛਲੇ ਵਿੱਤੀ ਸਾਲ ਦੇ ਦੌਰਾਨ 884.69 ਕਿਲੋਗ੍ਰਾਮ ਮੈਥਮਫੇਟਾਮਾਈਨ ਜ਼ਬਤ ਕੀਤੀ। ਇਹ 2020-21 ਦੇ 64.39 ਕਿਲੋਗ੍ਰਾਮ ਦੇ ਅੰਕੜਿਆਂ ਦਾ 14 ਗੁਣਾ ਹੈ।
ਇਸ ਤੋਂ ਇਲਾਵਾ ਅਧਿਕਾਰੀਆਂ ਨੇ ਪਿਛਲੇ ਵਿੱਤੀ ਸਾਲ ਦੌਰਾਨ 3,410.71 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਹ ਮਾਤਰਾ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੁਲਨਾ 'ਚ 17 ਗੁਣਾ ਹੈ। ਇਸ 'ਚੋਂ 2,988 ਕਿਲੋ ਹੈਰੋਇਨ ਮੁੰਦਰਾ ਬੰਦਰਗਾਹ ਤੋਂ ਫੜੀ ਗਈ।
ਦੇਸ਼ ਭਰ 'ਚ ਵਿੱਤੀ ਸਾਲ 2020-21 ਅਤੇ 2019-20 'ਚ ਲੜੀਵਾਰ: 202 ਕਿਲੋ ਅਤੇ 143 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਡੀ.ਆਰ.ਆਈ ਦੀ ਰਿਪੋਰਟ ਦੇ ਅਨੁਸਾਰ, ਹਾਲ ਹੀ ਦੇ ਦਿਨਾਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਦੋ ਮੁੱਖ ਰੁਝਾਨ ਦੇਖੇ ਗਏ ਹਨ- ਪਹਿਲਾਂ...ਵਪਾਰਕ ਮਾਰਗਾਂ ਰਾਹੀਂ ਤਸਕਰੀ, ਖਾਸ ਤੌਰ 'ਤੇ ਕੰਟੇਨਰਾਂ ਰਾਹੀਂ ਤਸਕਰੀ ਅਤੇ ਦੂਜਾ.. ਜਾਂਚ ਦੌਰਾਨ ਪਤਾ ਲੱਗਣ ਤੋਂ ਬਚਣ ਲਈ ਨਵੀਨਤਾ ਦਾ ਸਹਾਰਾ ਲੈਣਾ।
ਹਾਲਾਂਕਿ ਗਾਂਜੇ ਦੀ ਜ਼ਬਤੀ 2021-22 'ਚ ਘੱਟ ਕੇ 26,946 ਕਿਲੋਗ੍ਰਾਮ ਰਹਿ ਗਈ। 2020-21 'ਚ 45,992 ਕਿਲੋਗ੍ਰਾਮ ਅਤੇ 2019-20 'ਚ 34,797 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਸੀ।
Twitter-Amazon ਦੇ ਬਾਅਦ ਹੁਣ ਪੈਪਸੀਕੋ ਵੀ ਕਰੇਗੀ ਮੁਲਾਜ਼ਮਾਂ ਦੀ ਛਾਂਟੀ, ਸੈਂਕੜੇ ਲੋਕਾਂ ਦੀ ਕੱਢਣ ਦੀ ਤਿਆਰੀ
NEXT STORY