ਜਲੰਧਰ—ਸੁਪਰ ਬਾਈਕਸ ਨਿਰਮਾਤਾ ਕੰਪਨੀ Ducati ਜਲਦ ਹੀ ਭਾਰਤ 'ਚ ਆਪਣੀਆਂ ਦੋ ਨਵੀਆਂ ਬਾਈਕਸ ਲਾਂਚ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ ਕੰਪਨੀ 22 ਸਤੰਬਰ ਨੂੰ ਇਹ ਦੋਵੇ ਬਾਈਕਸ ਲਾਂਚ ਕਰੇਗੀ। ਇਨ੍ਹਾਂ ਦੋਵਾਂ ਬਾਈਕਸ ਦਾ ਨਾਂ ਸੁਪਰਸਪੋਰਟ ਅਤੇ ਸੁਪਰਸਪੋਰਟ ਐੱਸ ਹੈ। ਇਹ ਦੋਵੇ ਬਾਈਕਸ ਕੰਪਨੀ ਦੀ 'ਸੁਪਰਸਪੋਰਟ' ਸੀਰੀਜ਼ ਦੀਆਂ ਹਨ। ਇਨ੍ਹਾਂ ਬਾਈਕਸ ਦੀ ਦਿੱਲੀ 'ਚ ਐਕਸ ਸ਼ੋਅਰੂਮ 'ਚ ਕੀਮਤ 13 ਲੱਖ ਰੁਪਏ ਦੇ ਕਰੀਬ ਹੈ। ਪਹਿਲੀ ਵਾਰ ਸੁਪਰਸਪੋਰਟ ਬਾਈਕ ਨੂੰ 2016 EICMA ਮੋਟਰਸਾਈਕਲ ਸ਼ੋਅ 'ਚ ਪੇਸ਼ ਕੀਤਾ ਗਿਆ ਸੀ।

ਫੀਚਰਸ
ਡੁਕਾਟੀ 959 ਪੈਨੀਗੋਲ ਇਕ ਫੋਕਸਡ ਮਸ਼ੀਨ ਹੈ ਅਤੇ ਹਾਈਪਰਮੋਟਾਰਡ 939 ਮੋਟਾਰਡ ਟਾਈਪ ਸਟਰੀਟ ਨੇਕਡ ਬਾਈਕ ਹੈ। ਡੁਕਾਟੀ ਦੀ ਇਹ ਇਕ Proper ਸਪੋਰਟ ਟੂਰਰ ਬਾਈਕ ਹੋਵੇਗੀ। ਇਸ ਦਾ ਸਟਾਈਲ ਕਾਫੀ ਹੱਦ ਤਕ ਪੈਨੀਗੇਲ ਸੀਰੀਜ਼ ਦੀ ਬਾਈਕਸ ਤੋਂ ਲਿਆ ਗਿਆ ਹੈ। ਇਸ ਤੋਂ ਇਲਾਵਾ ਬਾਈਕ ਦਾ ਇੰਜਣ ਡੁਕਾਟੀ ਹਾਈਪਰਮੋਟਾਰਡ 939 ਤੋਂ ਲਿਆ ਗਿਆ ਹੈ। ਇਹ L-Twin ਇੰਜਣ 110 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ
Touch Screen Infotainment ਸਿਸਟਮ ਨਾਲ ਲੈਸ ਹਨ ਇਹ 5 ਸਸਤੀਆਂ ਕਾਰਾਂ
NEXT STORY