ਜਲੰਧਰ—ਅੱਜ ਦੇ ਸਮੇਂ 'ਚ ਆਟੋਮੋਬਾਇਲ ਬਾਜ਼ਾਰ 'ਚ ਟੱਚਸਕਰੀਨ ਸਿਸਮਟ ਵਾਲੀਆਂ ਕਾਰਾਂ ਦੀਆਂ ਡਿਮਾਂਡਾ ਕਾਫੀ ਵਧ ਗਈਆਂ ਹਨ। ਇਹ ਡਰਾਇਵਿੰਗ ਅਨੁਭਵ ਨੂੰ ਆਸਾਨ ਬਣਾਉਂਦੀ ਹੈ ਅਤੇ ਇਸ ਦੀ ਵਰਤੋਂ ਕਰਨਾ ਕੀਪੈਡ ਤੋਂ ਬੇਹੱਦ ਆਸਾਨ ਹੁੰਦਾ ਹੈ। ਇਨ੍ਹਾਂ ਹੀ ਨਹੀਂ ਇਸ 'ਚ ਵੀਡੀਓ ਅਤੇ ਆਡੀਓ ਨੂੰ ਆਸਾਨੀ ਨਾਲ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ 'ਚ ਨੈਵੀਗੇਸ਼ਨ, ਰਿਅਰ ਕੈਮਰਾ ਡਿਸਪਲੇਅ ਅਤੇ ਆਸਾਨੀ ਨਾਲ ਸਕਰਾਲਿੰਗ ਕਰਨ ਵਾਲੇ ਫੀਚਰਸ ਸ਼ਾਮਲ ਹਨ। ਅੱਜ ਇਸ ਰਿਪੋਰਟ 'ਚ ਅਸੀਂ ਉਨ੍ਹਾਂ 5 ਸਸਤੀ ਕਾਰਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ 'ਚ ਟੱਚਸਕਰੀਨ ਇੰਫੋਨਟੇਨਮੈਂਟ ਸਿਸਟਮ ਲੱਗਿਆ ਹੋਇਆ ਹੈ।
1. Reno Quid
Reno ਦੀ ਇਸ ਸਭ ਤੋਂ ਸਸਤੀ ਕਾਰ 'ਚ ਟੱਚਸਕਰੀਨ ਸਿਸਟਮ ਦਿੱਤਾ ਗਿਆ ਹੈ। ਕਵਿਡ ਦਾ ਮੁਕਾਬਲਾ ਮਾਰੂਤੀ ਆਲਟੋ 800 ਨਾਲ ਹੈ। ਇਸ ਦਾ ਬੋਲਡ ਸਟਾਈਲ ਅਤੇ ਇੰਟੀਰਿਅਰ 'ਚ ਟੱਚਸਕਰੀਨ ਸਿਸਟਮ ਇਸ ਨੂੰ ਪ੍ਰੀਮਿਅਮ ਲੁੱਕ ਦਿੰਦਾ ਹੈ।
2. Hyundai EON
ਕੰਪਨੀ ਨੇ ਹਾਲ ਹੀ 'ਚ ਆਪਣੀ EON ਸਪੋਰਟ ਐਡੀਸ਼ਨ 'ਚ 6.2 ਇੰਚ ਦਾ ਟੱਚਸਕਰੀਨ ਸਿਸਮਟ ਦਿੱਤਾ ਗਿਆ ਹੈ, ਜੋ ਕਿ ਫ੍ਰੋਨਲਿੰਕ ਕੁਨੇਕਟੀਵਿਟੀ ਅਤੇ ਸਮਾਰਟਫੋਨ ਬੇਸਡ ਨੈਵੀਗੇਸ਼ਨ 'ਤੇ ਚੱਲਦਾ ਹੈ। ਇਸ ਕਾਰ ਦੀ ਕੀਮਤ 3.88 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ।
3. ਟਾਟਾ ਬੋਲਟ
ਟਾਟਾ ਬੋਲਟ ਡਿਵੈੱਲਪਡ ਕਨੇਕਟਨੇਕਸਟ ਟੱਚਸਕਰੀਨ ਯੂਨਿਟ ਤੋਂ ਲੈਸ ਹੈ। ਇਹ ਇੰਫੋਟੇਨਮੈਂਟ ਸਿਸਟਮ ਮੈਪ ਮਾਈ ਇੰਡੀਆ ਨਾਲ ਹੀ ਐਂਡਰਾਇਡ ਵਰਤੋਂ ਕਰਨ ਵਾਲੇ ਸਮਾਰਟਫੋਨ ਨੈਵੀਗੇਸ਼ਨ ਨੂੰ ਵੀ Show ਕਰਦਾ ਹੈ। ਇਹ ਵਾਇਸ ਕਮਾਂਡ, ਵੀਡੀਓ ਪਲੇਅਬੈਕ, USB ਅਤੇ SD ਕਾਰਡ ਜ਼ਰੀਏ ਇਮੈਜਿੰਗ View ਨੂੰ ਵੀ ਪੇਸ਼ ਕਰਦਾ ਹੈ। ਟਾਟਾ ਬੋਲਟ ਦੀ ਕੀਮਤ 6.12 ਲੱਖ ਰੁਪਏ ਹੈ।
4. ਮਹਿੰਦਰਾ KUV 100
ਮਹਿੰਦਰ ਦੀ ਛੋਟੀ SUV 'ਚ ਵੀ LCD ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ ਜੋ USB , AUX , MP 3 ਪਲੇਅਬੈਕ ਅਤੇ ਬਲੂਟੱਥ ਕੁਨੇਕਟੀਵਿਟੀ ਨਾਲ ਲੈਸ ਹੈ। ਇਸ ਕਾਰ ਦੀ ਕੀਮਤ 6.37 ਲੱਖ ਰੁਪਏ ਹੈ।
5. ਮਾਰੂਤੀ ਇਗਨੀਸ
ਮਾਰੂਤੀ ਦੀ ਇਸ ਸਾਲ ਦੀ ਪਹਿਲੀ ਨਵੀਂ ਲਾਂਚ ਇਗਨੀਸ ਨੂੰ ਕਾਫੀ ਲੋਕਪ੍ਰਸਿੱਧਤਾ ਮਿਲੀ ਹੈ। ਕੰਪਨੀ ਨੇ ਇਸ 'ਚ 7 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਮਟ ਦਿੱਤਾ ਹੈ, ਜੋ ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਨਾਲ ਲੈਸ ਹੈ। ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਇਸ ਕਾਰ ਦੇ ਅਲਫਾ ਵੇਰੀਐਂਟ 'ਚ ਉਪਲੱਬਧ ਹੈ। ਇਸ ਦੀ ਕੀਮਤ 6.47 ਲੱਖ ਰੁਪਏ ਹੈ।
ਸ਼ਿਓਮੀ ਨੇ 3 ਸਾਲ 'ਚ ਸੇਲ ਕੀਤੇ 2.5 ਕਰੋੜ ਤੋਂ ਵੀ ਜ਼ਿਆਦਾ ਸਮਾਰਟਫੋਨ
NEXT STORY