ਨਵੀਂ ਦਿੱਲੀ — ਦੇਸ਼ ਦੇ ਨਿੱਜੀ ਖ਼ੇਤਰ 'ਚ ਰੁਜ਼ਗਾਰ ਦਾ ਪੱਧਰ ਸੁਧਰ ਕੇ ਵਾਪਸ ਤਾਲਾਬੰਦੀ ਤੋਂ ਪਹਿਲਾਂ ਵਾਲੀ ਸਥਿਤੀ 'ਚ ਪਹੁੰਚ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸਾਲ ਦੇ ਆਖੀਰ ਤੱਕ ਇਸ ਖੇਤਰ 'ਚ ਰੋਜ਼ਗਾਰ ਦਾ ਫਿਰ ਉਹ ਹੀ ਪੱਧਰ ਆ ਜਾਵੇਗਾ ਜਿਹੜਾ ਕਿ ਸ਼ੁਰੂ ਵਿਚ ਸੀ। ਦੂਜੀਆਂ ਨਿੱਜੀ ਕੰਪਨੀਆਂ ਨੂੰ ਮੁਲਾਜ਼ਮ ਉਪਲੱਬਧ ਕਰਵਾਉਣ ਵਾਲੀ ਦੇਸ਼ ਗੀ ਇਕ ਵੱਡੀ ਕੰਪਨੀ ਕਵੇਸ ਕਾਰਪਸ ਦੇ ਚੇਅਰਮੈਨ ਅਜਿਤ ਇਸਾਕ ਕਹਿੰਦੇ ਹਨ ਕਿ ਰੋਜ਼ਗਾਰ ਬਾਜ਼ਾਰ ਫਿਰ ਸੰਭਲ ਰਿਹਾ ਹੈ। ਇਹ ਸੰਕੇਤ ਹੈ ਕਿ ਅਰਥਚਾਰਾ ਕਿਸ ਦਿਸ਼ਾ ਵੱਲ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਖ਼ਰਾਬ ਸਮਾਂ ਲੰਘ ਚੁੱਕਾ ਹੈ।'
ਬਲੂਮਬਰਗ ਟੀ.ਵੀ. ਨੂੰ ਦਿੱਤੇ ਇਕ ਇੰਟਰਵਿਊ 'ਚ ਅਜਿਤ ਨੇ ਕਿਹਾ, 'ਕੰਪਨੀ ਦੇ ਨੈਟਵਰਕ 'ਚ ਤਾਲਾਬੰਦੀ ਤੋਂ ਪਹਿਲਾਂ 3,25,000 ਮੁਲਾਜ਼ਮ ਜੁੜੇ ਸਨ। ਇਹ ਸੰਖਿਆ ਤਾਲਾਬੰਦੀ ਦੇ ਮਹੀਨਿਆਂ 'ਚ ਘੱਟ ਕੇ 55,000 ਰਹਿ ਗਈ ਅਸੀਂ ਕੁਝ ਮਹੀਨਿਆਂ ਵਿਚ ਹੀ ਆਪਣੇ ਪੁਰਾਣੇ ਪੱਧਰ 'ਤੇ ਪਹੁੰਚ ਜਾਵਾਂਗੇ।'
6 ਕਰੋੜ ਲੋਕ ਕੰਮ 'ਤੇ ਪਰਤੇ
ਅੰਕੜਿਆਂ ਮੁਤਾਬਕ ਅਪ੍ਰੈਲ ਦੇ ਮਹੀਨੇ ਤੱਕ ਤਾਲਾਬੰਦੀ ਕਾਰਨ 12.2 ਕਰੋੜ ਲੋਕ ਬੇਰੋਜ਼ਗਾਰ ਹੋ ਚੁੱਕੇ ਸਨ ਪਰ ਤਾਲਾਬੰਦੀ ਖੁੱਲ੍ਹਣ ਦੇ ਕੁਝ ਮਹੀਨਿਆਂ ਵਿਚ ਹੀ ਲਗਭਗ 6 ਕਰੋੜ ਲੋਕ ਕੰਮ 'ਤੇ ਪਰਤੇ ਹਨ। ਨਿਰਮਾਣ ਅਤੇ ਰਿਅਲ ਅਸਟੇਟ ਸੈਕਟਰ ਨੇ ਇਸ 'ਚ ਵੱਡੀ ਭੂਮਿਕਾ ਨਿਭਾਈ ਹੈ।
ਜੀਓ ਪੇਮੈਂਟ ਬੈਂਕ ਨੇ ਰਿਲਾਇੰਸ ਸਮੂਹ ਦੀਆਂ ਕੰਪਨੀਆਂ ਦੇ ਚਾਲੂ ਖਾਤੇ ਨੂੰ ਖੋਲ੍ਹਣ ਲਈ RBI ਤੋਂ ਮੰਗੀ ਇਜਾਜ਼ਤ
NEXT STORY