ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਵਿਰੋਧੀ ਐਕਟ (ਪੀ. ਐੱਮ. ਐੱਲ.ਏ.) ਦੀਆਂ ਵਿਵਸਥਾਵਾਂ ਦੇ ਤਹਿਤ 47.64 ਲੱਖ ਰੁਪਏ ਮੁੱਲ ਦੀ ਕ੍ਰਿਪਟੋ ਕਰੰਸੀ ਅਤੇ ਟੀਥਰ ’ਤੇ ਰੋਕ ਲਗਾ ਦਿੱਤੀ ਹੈ। ਈ. ਡੀ. ਨੇ ਇਕ ਬਿਆਨ ’ਚ ਦੱਸਿਆ ਕਿ ਇਹ ਕਾਰਵਾਈ ਮੋਬਾਇਲ ਗੇਮਿੰਗ ਐਪਲੀਕੇਸ਼ਨ ਈ-ਨਗੇਟਸ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਆਮਿਰ ਖਾਨ ਨਾਂ ਦੇ ਵਿਅਕਤੀ ਅਤੇ ਹੋਰ ਖਿਲਾਫ ਕੀਤੀ ਗਈ ਜਾਂਚ ਨਾਲ ਜੁੜੀ ਹੈ।
ਕੋਲਕਾਤਾ ਦੀ ਇਕ ਅਦਾਲਤ ’ਚ ਫੈੱਡਰਲ ਬੈਂਕ ਨੇ ਖਾਨ ਅਤੇ ਹੋਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ ’ਤੇ ਕੋਲਕਾਤਾ ਦੀ ਪਾਰਕ ਸਟ੍ਰੀਟ ਪੁਲਸ ਨੇ ਇੰਡੀਅਨ ਪੈਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਫਰਵਰੀ 2021 ’ਚ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਫਿਰ ਈ. ਡੀ. ਨੇ ਮਨੀ ਲਾਂਡਰਿੰਗ ਦੇ ਨਜ਼ਰੀਏ ਰਾਹੀਂ ਜਾਂਚ ਸ਼ੁਰੂ ਕੀਤੀ। ਬਿਆਨ ’ਚ ਦੱਸਿਆ ਗਿਆ ਕਿ ਖਾਨ ਨੇ ਜਨਤਾ ਨਾਲ ਧੋਖਾਦੇਹੀ ਦੇ ਇਰਾਦੇ ਨਾਲ ‘ਈ-ਨਗੇਟਸ’ ਨਾਂ ਦੀ ਮੋਬਾਇਲ ਗੇਮਿੰਗ ਐਪਲੀਕੇਸ਼ਨ ਸ਼ੁਰੂ ਕੀਤੀ ਸੀ। ਇਸੇ ਦੇ ਬਲ ’ਤੇ ਉਸ ਨੇ ਬਹੁਤ ਸਾਰਾ ਧਨ ਜੁਟਾ ਲਿਆ ਸੀ। ਈ. ਡੀ. ਦੀ ਜਾਂਚ ’ਚ ਪਤਾ ਲੱਗਾ ਕਿ ਦੋਸ਼ੀ ਇਸ ਧਨ ਨੂੰ ਕ੍ਰਿਪਟੋ ਕਰੰਸੀ ਐਕਸਚੇਂਜ ਰਾਹੀਂ ਇਧਰ-ਉਧਰ ਕਰ ਰਹੇ ਸਨ। ਖਾਨ ਅਤੇ ਉਸ ਦੇ ਸਹਿਯੋਗੀਆਂ ਦੇ ਵਜ਼ੀਰਐਕਸ (ਕ੍ਰਿਪਟੋ ਐਕਸਚੇਂਜ) ਵਾਲੇਟ ’ਚ 47.64 ਲੱਖ ਰੁਪਏ ਦੇ ਬਰਾਬਰ ਰਕਮ ਪਾਈ ਗਈ, ਜਿਸ ’ਤੇ ਹੁਣ ਰੋਕ ਲਗਾ ਦਿੱਤੀ ਗਈ ਹੈ।
ਸੇਬੀ ਨੇ ਮਿਉਚੁਅਲ ਫੰਡ ਲੈਣ-ਦੇਣ ਲਈ ਦੋ-ਪੱਧਰੀ ਤਸਦੀਕ ਦਾ ਕੀਤਾ ਵਿਸਥਾਰ
NEXT STORY