ਨਵੀਂ ਦਿੱਲੀ, (ਭਾਸ਼ਾ)- ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਅਕਤੂਬਰ ’ਚ 57 ਫ਼ੀਸਦੀ ਵਧ ਕੇ 18,055 ਇਕਾਈ ਹੋ ਗਈ। ਟਾਟਾ ਮੋਟਰਜ਼ ਇਸ ਸੈਗਮੈਂਟ ’ਚ ਸਿਖਰਲੇ ਸਥਾਨ ’ਤੇ ਬਰਕਰਾਰ ਰਹੀ। ਉਦਯੋਗ ਸੰਗਠਨ ਫਾਡਾ ਨੇ ਇਹ ਜਾਣਕਾਰੀ ਦਿੱਤੀ।
ਕੁੱਲ ਇਲੈਕਟ੍ਰਿਕ ਯਾਤਰੀ ਵਾਹਨ (ਪੀ. ਵੀ.) ਦੀ ਪ੍ਰਚੂਨ ਵਿਕਰੀ ਪਿਛਲੇ ਸਾਲ ਇਸ ਮਹੀਨੇ ’ਚ 11,464 ਇਕਾਈ ਰਹੀ ਸੀ। ਵਾਹਨ ਡੀਲਰ ਸੰਗਠਨਾਂ ਦੇ ਮਹਾਸੰਘ (ਫਾਡਾ) ਅਨੁਸਾਰ ਟਾਟਾ ਮੋਟਰਜ਼ ਨੇ ਪਿਛਲੇ ਮਹੀਨੇ 7,239 ਵਾਹਨ ਵੇਚੇ, ਜਦੋਂ ਕਿ ਐੱਮ. ਜੀ. ਮੋਟਰ ਇੰਡੀਆ ਨੇ 4,549 ਇਕਾਈਆਂ ਦੀ ਵਿਕਰੀ ਕੀਤੀ। ਮਹਿੰਦਰਾ ਐਂਡ ਮਹਿੰਦਰਾ ਨੇ ਪਿਛਲੇ ਮਹੀਨੇ 3,911 ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਤੀਜਾ ਸਥਾਨ ਹਾਸਲ ਕੀਤਾ। ਦੋਪਹੀਆ ਵਾਹਨ ਸ਼੍ਰੇਣੀ ’ਚ ਪਿਛਲੇ ਮਹੀਨੇ 1,43,887 ਇਕਾਈਆਂ ਦੀ ਵਿਕਰੀ ਹੋਈ, ਜੋ ਅਕਤੂਬਰ, 2024 ਦੀਆਂ 1,40,225 ਇਕਾਈਆਂ ਦੇ ਮੁਕਾਬਲੇ 3 ਫ਼ੀਸਦੀ ਜ਼ਿਆਦਾ ਹੈ।
ਬਜਾਜ ਆਟੋ ਪਿਛਲੇ ਮਹੀਨੇ 31,426 ਇਕਾਈਆਂ ਦੀ ਪ੍ਰਚੂਨ ਵਿਕਰੀ ਦੇ ਨਾਲ ਇਸ ਸ਼੍ਰੇਣੀ ’ਚ ਸਭ ਤੋਂ ਮੋਹਰੀ ਰਹੀ। ਇਸ ਤੋਂ ਬਾਅਦ ਟੀ. ਵੀ. ਐੱਸ. ਮੋਟਰ ਕੰਪਨੀ 29,515 ਇਕਾਈਆਂ ਦੀ ਪ੍ਰਚੂਨ ਵਿਕਰੀ ਨਾਲ ਦੂਜੇ ਸਥਾਨ ’ਤੇ ਰਹੀ। ਏਥਰ ਐਨਰਜੀ ਨੇ ਪਿਛਲੇ ਮਹੀਨੇ 28,101 ਵਾਹਨ ਵੇਚੇ, ਜਦੋਂ ਕਿ ਓਲਾ ਇਲੈਕਟ੍ਰਿਕ ਨੇ 16,036 ਇਕਾਈਆਂ ਦੀ ਵਿਕਰੀ ਕੀਤੀ।
ਅੰਕੜਿਆਂ ਅਨੁਸਾਰ ਇਸ ਤੋਂ ਬਾਅਦ ਹੀਰੋ ਮੋਟੋਕਾਰਪ ਅਤੇ ਗਰੀਵਸ ਇਲੈਕਟ੍ਰਿਕ ਮੋਬਿਲਿਟੀ ਨੇ ਕ੍ਰਮਵਾਰ 15,952 ਅਤੇ 7,629 ਇਕਾਈਆਂ ਦੀ ਵਿਕਰੀ ਕੀਤੀ। ਇਲੈਕਟ੍ਰਿਕ ਤਿਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਅਕਤੂਬਰ ’ਚ ਸਾਲਾਨਾ ਆਧਾਰ ’ਤੇ 5 ਫ਼ੀਸਦੀ ਵਧ ਕੇ 70,604 ਇਕਾਈ ਹੋ ਗਈ। ਦੂਜੇ ਪਾਸੇ, ਇਲੈਕਟ੍ਰਿਕ ਵਪਾਰਕ ਵਾਹਨਾਂ ਦੀ ਵਿਕਰੀ ਅਕਤੂਬਰ, 2024 ਦੇ ਮੁਕਾਬਲੇ ਪਿਛਲੇ ਮਹੀਨੇ ਦੁਗਣੀ ਹੋ ਕੇ 1,767 ਇਕਾਈ ਰਹੀ।
BSNL ਨੂੰ ਹੋਇਆ 1,357 ਕਰੋੜ ਦਾ ਨੁਕਸਾਨ, ਸਰਕਾਰ ਦੀ ਸਾਰੀ ਮਿਹਨਤ ਬੇਕਾਰ!
NEXT STORY