ਨਵੀਂ ਦਿੱਲੀ: ਭਾਰਤੀ ਰੇਲਵੇ ਵਿੱਚ ਸੈਲਾਨੀਆਂ ਅਤੇ ਯਾਤਰੀਆਂ ਦੀਆਂ ਲਾਪਰਵਾਹ ਹਰਕਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਮਹਿਲਾ ਯਾਤਰੀ ਟ੍ਰੇਨ ਦੇ ਕੋਚ ਅੰਦਰ ਇਲੈਕਟ੍ਰਿਕ ਕੇਤਲੀ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ। ਇਸ ਘਟਨਾ ਨੇ ਰੇਲਵੇ ਦੀ ਸੁਰੱਖਿਆ ਅਤੇ ਬਿਜਲੀ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ
ਕੀ ਹੈ ਪੂਰਾ ਮਾਮਲਾ?
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਨੇ ਆਪਣੀ ਸੀਟ ਦੇ ਕੋਲ ਲੱਗੇ ਚਾਰਜਿੰਗ ਸਾਕਟ ਵਿੱਚ ਇੱਕ ਪਾਵਰ ਐਕਸਟੈਂਸ਼ਨ ਬੋਰਡ ਲਗਾਇਆ ਹੋਇਆ ਹੈ। ਇਸ ਬੋਰਡ ਰਾਹੀਂ ਉਸਨੇ ਇੱਕ ਇਲੈਕਟ੍ਰਿਕ ਕੇਤਲੀ ਕਨੈਕਟ ਕੀਤੀ ਹੈ, ਜਿਸ ਵਿੱਚ ਉਹ ਕੁਝ ਉਬਾਲ ਰਹੀ ਹੈ। ਟ੍ਰੇਨ ਦੀ ਉੱਪਰਲੀ ਸੀਟ 'ਤੇ ਬੈਠੇ ਇੱਕ ਹੋਰ ਯਾਤਰੀ ਨੇ ਇਸ ਪੂਰੀ ਘਟਨਾ ਨੂੰ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ। ਇਹ ਵੀਡੀਓ ਸੋਸ਼ਲ ਸਾਈਟ X (ਪਹਿਲਾਂ ਟਵਿੱਟਰ) 'ਤੇ @WokePandemic ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਮਹਿਲਾ ਦੀ ਇਸ ਹਰਕਤ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ : ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ
ਯੂਜ਼ਰਸ ਅਤੇ ਰੇਲਵੇ ਦਾ ਜਵਾਬ
ਇਸ ਮਾਮਲੇ ਦੇ ਸਬੰਧ ਵਿਚ ਯੂਜ਼ਰਸ ਦਾ ਕਹਿਣਾ ਹੈ ਕਿ ਅਜਿਹੀ ਲਾਪਰਵਾਹੀ ਕਾਰਨ ਟ੍ਰੇਨ ਵਿੱਚ ਸ਼ਾਰਟ ਸਰਕਟ ਹੋ ਸਕਦਾ ਹੈ ਅਤੇ ਭਿਆਨਕ ਅੱਗ ਲੱਗ ਸਕਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਟ੍ਰੇਨ ਦੇ ਸਾਕਟ ਸਿਰਫ਼ ਮੋਬਾਈਲ ਅਤੇ ਲੈਪਟਾਪ ਚਾਰਜ ਕਰਨ ਲਈ ਹਨ। ਕੇਤਲੀ ਵਰਗੇ ਹਾਈ-ਵੋਲਟੇਜ ਉਪਕਰਣਾਂ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ ਅਤੇ ਇਸ ਨਾਲ ਪੂਰੀ ਟ੍ਰੇਨ ਦੀ ਬਿਜਲੀ ਸਪਲਾਈ ਠੱਪ ਹੋ ਸਕਦੀ ਹੈ ਜਾਂ ਅੱਗ ਲੱਗ ਸਕਦੀ ਹੈ। ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਸਫਰ ਦੌਰਾਨ ਇਲੈਕਟ੍ਰਿਕ ਕੇਤਲੀ, ਇਮਰਸ਼ਨ ਰਾਡ, ਹੀਟਿੰਗ ਕੋਇਲ, ਇਲੈਕਟ੍ਰਿਕ ਸਟੋਵ ਅਤੇ ਇੰਡਕਸ਼ਨ ਕੁੱਕਰ ਵਰਗੇ ਗਰਮੀ ਪੈਦਾ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਪੂਰੀ ਤਰ੍ਹਾਂ ਵਰਜਿਤ ਹੈ। ਰੇਲਵੇ ਐਕਟ, 1989 ਦੇ ਤਹਿਤ ਅਜਿਹੀ ਹਰਕਤ ਕਰਨ ਵਾਲਿਆਂ ਲਈ ਨੂੰ ਸਖ਼ਤ ਸਜ਼ਾ ਮਿਲੇਗੀ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ
ਪਹਿਲਾਂ ਵੀ ਵਾਪਰ ਚੁੱਕੀਆਂ ਹਨ ਘਟਨਾਵਾਂ
ਚੱਲਦੀ ਹੋਈ ਰੇਲਗੱਡੀ ਵਿਚ ਕੈਟਲ ਦੀ ਵਰਤੋਂ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਾਲ 2025 ਵਿੱਚ ਵੀ ਇੱਕ ਮਹਿਲਾ ਵੱਲੋਂ ਇਲੈਕਟ੍ਰਿਕ ਕੇਤਲੀ ਵਿਚ ਟ੍ਰੇਨ ਵਿੱਚ ਮੈਗੀ ਬਣਾਉਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਤੇ ਸੈਂਟਰਲ ਰੇਲਵੇ ਨੇ ਸਖ਼ਤ ਕਾਰਵਾਈ ਕੀਤੀ ਸੀ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਅਜਿਹੀ ਹਰਕਤ ਕਰਦਾ ਦਿਖਾਈ ਦੇਵੇ, ਤਾਂ ਤੁਰੰਤ TTE ਜਾਂ ਰੇਲਵੇ ਸਟਾਫ਼ ਨੂੰ ਸੂਚਿਤ ਕਰਨ।
ਇਹ ਵੀ ਪੜ੍ਹੋ : ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
WhatsApp Web ਹੋਇਆ ਡਾਊਨ ; ਯੂਜ਼ਰਸ ਨੂੰ ਲੌਗ-ਇਨ ਕਰਨ 'ਚ ਆਈ ਦਿੱਕਤ
NEXT STORY