ਬਿਜ਼ਨੈੱਸ ਡੈਸਕ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੁਆਰਾ ਐਕਸਚੇਂਜ-ਟ੍ਰੇਡੇਡ ਫੰਡ (ETFs) ਵਿੱਚ ਕੁੱਲ ਨਿਵੇਸ਼ ਸੱਤ ਸਾਲਾਂ ਤੋਂ ਵੱਧ ਸਮੇਂ ਵਿੱਚ 2.5 ਖ਼ਰਬ ਰੁਪਏ ਤੋਂ ਵੱਧ ਹੋ ਗਿਆ ਹੈ। ਇਹ ਜਾਣਕਾਰੀ ਕਿਰਤ ਮੰਤਰਾਲੇ ਵਿੱਚ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਵਿੱਚ ਦਿੱਤੀ ਹੈ। ਚਾਲੂ ਵਿੱਤੀ ਸਾਲ ਦੌਰਾਨ ਅਕਤੂਬਰ ਤੱਕ 27,105 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। EPFO ਨੇ 2022-23 ਵਿੱਚ ETF ਵਿੱਚ 53,081 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਜੋ ਕਿ 2021-22 ਵਿੱਚ 43,568 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
ਕਦੋਂ ਅਤੇ ਕਿੰਨਾ ਕੀਤਾ ਨਿਵੇਸ਼?
ਖ਼ਬਰਾਂ ਅਨੁਸਾਰ ਕਰਜ਼ੇ ਦੇ ਸਾਧਨਾਂ ਅਤੇ ਈਟੀਐੱਫ ਵਿੱਚ ਈਪੀਐੱਫਓ ਦੇ ਨਿਵੇਸ਼ 'ਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਈਪੀਐੱਫਓ ਨੇ 2016-17 ਵਿੱਚ ਈਟੀਐੱਫ ਵਿੱਚ 14,983 ਕਰੋੜ ਰੁਪਏ, 2017-18 ਵਿੱਚ 24,790 ਕਰੋੜ ਰੁਪਏ, 2018-19 ਵਿੱਚ 19. 27,974 ਕਰੋੜ ਰੁਪਏ, 2019-20 ਵਿੱਚ 31,501 ਕਰੋੜ ਰੁਪਏ ਅਤੇ 2020-21 ਵਿੱਚ 32,071 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਕਿਸੇ ਬਲੂ-ਚਿੱਪ ਕੰਪਨੀ ਵਿੱਚ ਕੋਈ ਸਟਾਕ ਨਿਵੇਸ਼ ਨਹੀਂ
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਈਪੀਐੱਫਓ ਕਿਸੇ ਵੀ ਬਲੂ-ਚਿੱਪ ਕੰਪਨੀ ਦੇ ਸਟਾਕ ਸਮੇਤ ਵਿਅਕਤੀਗਤ ਸ਼ੇਅਰਾਂ ਵਿੱਚ ਸਿੱਧਾ ਨਿਵੇਸ਼ ਨਹੀਂ ਕਰਦਾ ਹੈ। EPFO BSE-ਸੈਂਸੈਕਸ ਅਤੇ ਨਿਫਟੀ-50 ਸੂਚਕਾਂਕ ਦੀ ਨਕਲ ਕਰਦੇ ਹੋਏ ETFs ਰਾਹੀਂ ਇਕੁਇਟੀ ਬਾਜ਼ਾਰਾਂ ਵਿੱਚ ਨਿਵੇਸ਼ ਕਰਦਾ ਹੈ। ਇਸਨੇ ਸਮੇਂ-ਸਮੇਂ 'ਤੇ ਬਾਡੀ ਕਾਰਪੋਰੇਟਸ ਵਿੱਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਦੇ ਵਿਨਿਵੇਸ਼ ਲਈ ਵਿਸ਼ੇਸ਼ ਤੌਰ 'ਤੇ ਬਣਾਏ ਈਟੀਐੱਫ ਵਿੱਚ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਫੰਡ ਦਾ 5 ਫ਼ੀਸਦੀ ਨਿਵੇਸ਼
ਸਮਾਜਿਕ ਸੁਰੱਖਿਆ ਸੰਗਠਨ ਯਾਨੀ EPFO ਦੇ ਨਿਵੇਸ਼ ਫੰਡ ਵਿੱਚ ਕੁੱਲ ਰਕਮ ਵਿੱਤੀ ਸਾਲ 2023 ਵਿੱਚ 16.7 ਫ਼ੀਸਦੀ ਵਧ ਕੇ 21.3 ਖਰਬ ਰੁਪਏ ਹੋ ਗਈ ਹੈ, ਜੋ 2021-22 (ਵਿੱਤੀ ਸਾਲ 22) ਵਿੱਚ 18.3 ਖਰਬ ਰੁਪਏ ਸੀ। ਇੱਕ ਖਬਰ ਅਨੁਸਾਰ, EPFO ਨੇ ਆਪਣੇ ਨਿਵੇਸ਼ਾਂ 'ਤੇ ਉੱਚ ਆਮਦਨ ਪ੍ਰਾਪਤ ਕਰਨ ਲਈ ਅਗਸਤ 2015 ਵਿੱਚ S&P BSE ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ50 ਦੇ ਅਧਾਰ 'ਤੇ ETF ਵਿੱਚ ਆਪਣੇ ਫੰਡਾਂ ਦਾ 5 ਫ਼ੀਸਦੀ ਨਿਵੇਸ਼ ਕਰਨਾ ਸ਼ੁਰੂ ਕੀਤਾ। ਬਾਅਦ ਵਿੱਚ ਇਹ ਸੀਮਾ ਵਧਾ ਕੇ 15 ਫ਼ੀਸਦੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਸਭ ਤੋਂ ਉੱਚੇ ਪੱਧਰ 'ਤੇ ਪੁੱਜੇ ਸੈਂਸੈਕਸ ਅਤੇ ਨਿਫਟੀ
NEXT STORY