ਨਵੀਂ ਦਿੱਲੀ—ਪ੍ਰਾਇਵੇਟ ਜਾਬ ਕਰਨ ਵਾਲਿਆਂ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਸਰਵਿਸ ਤਹਿਤ ਜੇਕਰ ਤੁਹਾਡਾ ਪੀ.ਐੱਫ. ਅਕਾਊਂਟ ਹੈ ਅਤੇ ਯੂਨੀਵਰਸਲ ਅਕਾਊਂਟ ਨੰਬਰ (ਯੂ.ਏ.ਐੱਨ.) ਨੰਬਰ ਨਹੀਂ ਜਾਰੀ ਹੋਇਆ ਹੈ ਤਾਂ ਫਿਰ ਤੁਸੀਂ ਆਪਣੇ ਆਪ ਜਾਰੀ ਕਰ ਸਕਦੇ ਹੋ। ਇਸ ਦੇ ਲਈ ਕੇਵਲ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਤੁਹਾਡੇ ਆਧਾਰ ਕਾਰਡ ਨੂੰ ਵੀ ਹੁਣ ਯੂ.ਏ.ਐੱਨ. ਨਾਲ ਲਿੰਕ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਜਨਰੇਟ ਕਰੋ uan
ਯੂ.ਏ.ਐੱਨ. ਜਨਰੇਟ ਕਰਨ ਲਈ ਤੁਹਾਨੂੰ 5 ਸਟੈਪ ਫਾਲੋਅ ਕਰਨੇ ਹੋਣਗੇ। ਇਸ ਪ੍ਰੋਸੈਸ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਡੇ ਕੋਲ ਤੁਹਾਡਾ ਯੂ.ਏ.ਐੱਨ. ਆ ਜਾਵੇਗਾ।
1. ਇਸ ਦੇ ਲਈ ਸਭ ਤੋਂ ਪਹਿਲੇ ਤੁਸੀਂ https://unifiedportal-mem.epfindia.gov.in/memberinterface/ ਲਿੰਕ ਦੇ ਜ਼ਰੀਏ ਈ.ਪੀ.ਐੱਫ.ਓ. ਮੈਂਬਰ ਪੋਰਟਲ 'ਤੇ ਜਾਓ। ਇੱਥੇ ਡਾਇਰੈਕਟਰ ਯੂ.ਏ.ਐੱਨ. ਅਲਾਟਮੈਂਟ 'ਤੇ ਕਲਿੱਕ ਕਰੋ।
2. ਹੁਣ ਜੋ ਸਕਰੀਨ ਸਾਹਮਣੇ ਆਵੇਗੀ, ਉਸ 'ਚ ਤੁਹਾਨੂੰ ਆਪਣਾ ਆਧਾਰ ਕਾਰਡ ਨੰਬਰ ਭਰਨਾ ਹੋਵੇਗਾ। ਇਸ ਤੋਂ ਬਾਅਦ ਜਨਰੇਟ ਓ.ਟੀ.ਪੀ. (OTP) 'ਤੇ ਕਲਿਕ ਕਰੋ। ਓ.ਟੀ.ਪੀ. ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਆ ਜਾਵੇਗਾ।
3. ਇੱਥੇ ਓ.ਟੀ.ਪੀ. ਐਂਟਰ ਕਰਨ ਅਤੇ ਡਿਸਕਲੇਮਰ 'ਤੇ ਓਕੇ ਕਰਨ ਤੋਂ ਬਾਅਦ ਇੱਥੇ ਸਬਮਿਟ ਕਰਨਾ ਹੋਵੇਗਾ।
4. ਇੱੱਥੇ ਸਬਮਿਟ 'ਤੇ ਕਲਿਕ ਕਰਨ 'ਤੇ ਤੁਹਾਡੇ ਆਧਾਰ ਨਾਲ ਜੁੜੀ ਜੋ ਵੀ ਡਿਟੇਲ ਫੀਡ ਹੈ, ਉਹ ਸਕਰੀਨ 'ਤੇ ਦਿਖਾਈ ਦੇਵੇਗੀ। ਜਿਵੇਂ ਤੁਹਾਡਾ ਨਾਂ, ਪਿਤਾ ਦਾ ਨਾਂ ਅਤੇ ਜਨਮ ਤਾਰੀਕ ਆਦਿ। ਹੁਣ ਤੁਸੀਂ ਇਸ ਡਾਟਾ ਨੂੰ ਵੇਰੀਫਾਈਡ ਕਰਨ ਨਾਲ ਹੀ ਸਕਰੀਨ 'ਤੇ ਮੰਗੀ ਗਈ ਹੋਰ ਡਿਟੇਲ ਦੇ ਸਕਦੇ ਹੋ। ਹੁਣ ਕੈਪਚਾ ਐਂਟਰ ਕਰੋ ਅਤੇ ਡਿਸਕਲੇਮਰ ਐਕਸੈਪਟ ਕਰਨ ਤੋਂ ਬਾਅਦ ਰਜਿਸਟਰ 'ਤੇ ਕਲਿਕ ਕਰੋ। ਇਸ ਤੋਂ ਬਾਅਦ ਰਜਿਸਟਰ ਬਟਨ 'ਤੇ ਕਲਿਕ ਕਰਨ ਦੇ ਨਾਲ ਹੀ ਤੁਹਾਨੂੰ ਯੂ.ਏ.ਐੱਨ. ਮਿਲ ਜਾਵੇਗਾ। ਇਸ ਦਾ ਮੈਸੇਜ ਸਕਰੀਨ 'ਤੇ ਦਿਖਾਈ ਦੇਵੇਗਾ।
ਕਿਉਂ ਚੁੱਕਿਆ ਗਿਆ ਇਹ ਕਦਮ
ਪੀ.ਐੱਫ. ਕਾਨਟਰੀਬਿਊਸ਼ਨ ਲਈ ਯੂ.ਏ.ਐੱਨ. ਜ਼ਰੂਰੀ ਹੈ। ਹੁਣ ਸਿਰਫ ਇੰਪਲਾਇਰ ਦਾ ਯੂ.ਏ.ਐੱਨ. ਜਨਰੇਟ ਕਰ ਸਕਦਾ ਹੈ। ਕੰਪਨੀਆਂ 'ਚ ਹਰ ਮਹੀਨੇ ਨਵੇਂ ਇੰਪਲਾਈ ਜੁਆਇੰਨ ਕਰਦੀਆਂ ਹਨ। ਅਜਿਹੇ 'ਚ ਯੂ.ਏ.ਐੱਨ. ਜਨਰੇਟ ਕਰਨ 'ਚ ਮੁਸ਼ਕਲ ਮਹਿਸੂਸ ਕਰਦੀ ਹੈ, ਕਿਉਂਕਿ ਉਨ੍ਹਾਂ ਦੇ ਡਾਟੇ ਨਾਲ ਮੈਚ ਨਹੀਂ ਕਰਦਾ। ਕੰਪਨੀਆਂ ਦੀ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਈ.ਪੀ.ਐੱਫ.ਓ. ਨੇ ਯੂਨੀਫਾਇਡ ਪੋਰਟਲ 'ਤੇ ਡਾਇਰੈਕਟ ਯੂ.ਏ.ਐੱਨ. ਅਲਾਟ ਕਰਨ ਦੀ ਨਵੀਂ ਸੁਵਿਧਾ ਦਿੱਤੀ ਹੈ।
ਵਾਧੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 83 ਅੰਕ ਚੜ੍ਹ ਕੇ 33550 ਦੇ ਪਾਰ
NEXT STORY