ਬਿਜ਼ਨੈੱਸ ਡੈਸਕ - ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ 15 ਜਨਵਰੀ 2026 ਤੋਂ ਡਾਕ ਰਾਹੀਂ ਬਰਾਮਦ ਕੀਤੇ ਜਾਣ ਵਾਲੇ ਮਾਲ ’ਤੇ ਪ੍ਰਮੁੱਖ ਬਰਾਮਦ ਉਤਸ਼ਾਹਜਨਕ ਯੋਜਨਾਵਾਂ ਦਾ ਲਾਭ ਦੇਣ ਦਾ ਫੈਸਲਾ ਲਿਆ ਹੈ। ਇਸ ਤਹਿਤ ‘ਡਿਊਟੀ ਡਰਾਅਬੈਕ’, ਬਰਾਮਦੀ ਉਤਪਾਦਾਂ ’ਤੇ ਡਿਊਟੀ ਅਤੇ ਟੈਕਸਾਂ ਦੀ ਛੋਟ (ਆਰ. ਓ. ਡੀ. ਟੀ. ਈ. ਪੀ.) ਅਤੇ ਰਾਜ ਅਤੇ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਤੋਂ ਛੋਟ (ਆਰ. ਓ. ਐੱਸ. ਸੀ. ਟੀ. ਐੱਲ.) ਯੋਜਨਾਵਾਂ ਹੁਣ ਡਾਕ ਬਰਾਮਦ ’ਤੇ ਵੀ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਵਿੱਤ ਮੰਤਰਾਲਾ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਈ. ਐੱਮ. ਈ.) ਵਿਸ਼ੇਸ਼ ਤੌਰ ’ਤੇ ਛੋਟੇ ਸ਼ਹਿਰਾਂ ਅਤੇ ਦੂਰ-ਦਰਾਡੇ ਦੇ ਖੇਤਰਾਂ ਦੇ ਬਰਾਮਦਕਾਰਾਂ ਦੀ ਮੁਕਾਬਲੇਬਾਜ਼ੀ ਸਮਰੱਥਾ ’ਚ ਸ਼ਲਾਘਾਯੋਗ ਵਾਧਾ ਹੋਵੇਗਾ। ਨਾਲ ਹੀ ਡਾਕ ਮਾਰਗ ਰਾਹੀਂ ਹੋਣ ਵਾਲੀ ਬਰਾਮਦ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ : ਭਾਰਤੀਆਂ ਲਈ ਧਮਾਕੇਦਾਰ ਆਫ਼ਰ, ਹਵਾਈ ਟਿਕਟਾਂ 'ਤੇ ਮਿਲ ਰਹੀ 30% ਦੀ ਛੋਟ
ਸੀ. ਬੀ. ਆਈ. ਸੀ. ਨੇ ਡਾਕ ਬਰਾਮਦ (ਇਲੈਕਟ੍ਰਾਨਿਕ ਐਲਾਨ ਅਤੇ ਪ੍ਰਾਸੈਸਿੰਗ) ਨਿਯਮ 2022 ’ਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਬਰਾਮਦਕਾਰ ਹੁਣ ਡਾਕ ਮਾਰਗ ਰਾਹੀਂ ਕੀਤੀ ਬਰਾਮਦ ’ਤੇ ਇਨ੍ਹਾਂ ਉਤਸ਼ਾਹਜਨਕ ਲਾਭਾਂ ਦਾ ਇਲੈਕਟ੍ਰਾਨਿਕ ਰੂਪ ’ਚ ਦਾਅਵਾ ਕਰ ਸਕਣਗੇ। ‘ਡਿਊਟੀ ਡਰਾਅਬੈਕ’ ਤਹਿਤ ਬਰਾਮਦੀ ਮਾਲ ਦੇ ਉਤਪਾਦਨ ’ਚ ਵਰਤੇ ਗਏ ਕੱਚੇ ਮਾਲ ’ਤੇ ਦਿੱਤੇ ਟੈਕਸ ਦਾ ਅੰਸ਼ਿਕ ਜਾਂ ਪੂਰਾ ਰਿਫੰਡ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਡਾਕ ਰਾਹੀਂ ਬਰਾਮਦ ਕਰਨ ਵਾਲਿਆਂ ਲਈ ਸਮਾਨ ਮੌਕੇ ਯਕੀਨੀ ਹੋਣਗੇ ਅਤੇ ਸਰਹੱਦ ਪਾਰ ਈ-ਕਾਮਰਸ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ : ਬੱਚਿਆਂ ਲਈ 1 ਰੁਪਏ 'ਚ ਫਲਾਈਟ ਦੀ ਟਿਕਟ, Indigo ਦੇ ਰਿਹਾ ਕਮਾਲ ਦਾ ਆਫ਼ਰ
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
SBI ਖ਼ਾਤਾਧਾਰਕਾਂ ਲਈ ਝਟਕਾ : ਅੱਜ ਤੋਂ ATM ਚਾਰਜ, ਬੈਲੇਂਸ ਚੈੱਕ ਸਮੇਤ ਕਈ ਵਿੱਤੀ ਲੈਣ-ਦੇਣ ਹੋ ਗਏ ਮਹਿੰਗੇ
NEXT STORY