ਨਵੀਂ ਦਿੱਲੀ— ਭਾਰਤ ਤੋਂ ਨਾਰੀਅਲ ਉਤਪਾਦਾਂ ਦੀ ਬਰਾਮਦ ਮਲੇਸ਼ੀਆ, ਇੰਡੋਨੇਸ਼ੀਆ ਅਤੇ ਸ਼੍ਰੀਲੰਕਾ 'ਚ ਵੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਤੱਕ ਭਾਰਤ 'ਚ ਇਨ੍ਹਾਂ ਦੇਸ਼ਾਂ ਤੋਂ ਨਾਰੀਅਲ ਦਾ ਤੇਲ ਦਰਾਮਦ ਕੀਤਾ ਜਾਂਦਾ ਸੀ। ਇਹੀ ਨਹੀਂ, ਪਹਿਲੀ ਵਾਰ ਭਾਰਤ ਤੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਵੀ ਸੁੱਕੇ ਨਾਰੀਅਲ ਦੀ ਬਰਾਮਦ ਕੀਤੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਭਾਰਤ 'ਚ ਕਰੀਬ 2437.80 ਕਰੋੜ ਰੁਪਏ ਨਾਰੀਅਲ ਦਾ ਉਤਪਾਦਨ ਕੀਤਾ ਜਾਂਦਾ ਹੈ। ਉਥੇ ਹੀ ਪ੍ਰਤੀ ਹੈਕਟੇਅਰ ਨਾਰੀਅਲ ਉਤਪਾਦਕਤਾ 11,616 ਨਾਰੀਅਲ ਹੈ।
ਖਤਮ ਹੋਇਆ ਦੋ ਦਹਾਕਿਆਂ ਦਾ ਇੰਤਜ਼ਾਰ, ਹੁਣ ਦੇਸ਼ 'ਚ ਨਹੀਂ ਹੋਵੇਗੀ ਦਾਲਾਂ ਦੀ ਕਮੀ
NEXT STORY